ਚੰਡੀਗੜ੍ਹ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆ ਰਹੀਆਂ 9 ਵੱਖ-ਵੱਖ ਮਿਉਂਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਸਕਰੀਨਿੰਗ ਕਰਨ ਅਤੇ ਸਥਾਨਕ ਪੱਧਰ ‘ਤੇ ਤਾਲਮੇਲ ਕਰਨ ਲਈ ਸੀਨੀਅਰ ਲੀਡਰਾਂ ਤੇ ਅਧਾਰਤ ਹਰ ਸ਼ਹਿਰ ਦੀ ਸਕਰੀਨਿੰਗ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ। ਇਹ ਕਮੇਟੀਆਂ ਸਥਾਨਕ ਲੀਡਰਸ਼ਿਪ ਨਾਲ ਤਾਲਮੇਲ ਕਰਕੇ ਯੋਗ ਉਮੀਦਵਾਰਾਂ ਦੀ ਚੋਣ ਕਰਕੇ ਸੰਭਾਵਤ ਉਮੀਦਵਾਰਾਂ ਦੀ ਸੂਚੀ ਪਾਰਟੀ ਪ੍ਰਧਾਨ ਨੂੰ ਸੌਂਪਣਗੀਆਂ ਅਤੇ ਫਾਈਨਲ ਕੀਤੇ ਗਏ ਉਮੀਦਵਾਰਾਂ ਦਾ ਐਲਾਨ ਪਾਰਟੀ ਵੱਲੋਂ ਕੀਤਾ ਜਾਵੇਗਾ।