ਸਿੱਖ ਸੰਗਤਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਪ੍ਰਦਰਸ਼ਨ

ਜਲੰਧਰ, (ਸੰਜੇ ਸ਼ਰਮਾ)-ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਜਲੰਧਰ ਦੀਆਂ ਸਿੱਖ ਸੰਗਤਾਂ ਵੱਲੋਂ ਅੱਜ ਨਕੋਦਰ ਚੌਂਕ ਵਿਖੇ ਰੋਹ ਭਰਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਵੱਖ ਵੱਖ ਤਰ੍ਹਾਂ ਦੇ ਨਾਅਰੇ ਵਾਲੇ ਫਲੈਕਸ ਫੜੇ ਹੋਏ ਸਨ ਇਸ ਵਿੱਚ ਸਿੰਘ ਸਭਾਵਾਂ ਦੇ ਆਗੂਆਂ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਅਜੀਤ ਨਗਰ ਦੀ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਸ਼ਾਮਲ ਸਨ ਇਸ ਮੌਕੇ ਤੇ ਬੋਲਦੇ ਹੋਏ ਸਿੰਘ ਸਭਾਵਾਂ ਦੇ ਆਗੂ ਹਰਜੋਤ ਸਿੰਘ ਲੱਕੀ ਕੁਲਜੀਤ ਸਿੰਘ ਚਾਵਲਾ ਨਰਿੰਦਰ ਸਿੰਘ ਸੱਭਰਵਾਲ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਮਾਈ ਭਾਗੋ ਸੇਵਾ ਦਲ ਦੇ ਗੁਰਦੀਪ ਸਿੰਘ ਲੱਕੀ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਇਸ ਦੀਆਂ ਨੀਤੀਆਂ ਸਿੱਖ ਵਿਰੋਧੀ ਅਤੇ ਕਿਸਾਨ ਵਿਰੋਧੀ ਹਨ ਇਸ ਦੇ ਕੰਮਾਂ ਤੋਂ ਸਮਾਜ ਦਾ ਕੋਈ ਵੀ ਵਰਗ ਸੁਖੀ ਨਹੀਂ ਹੈ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਜਿੰਨਾ ਚਿਰ ਇਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਇਸੇ ਤਰ੍ਹਾਂ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ ਅਤੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਜਿੰਦਰ ਸਿੰਘ ਸੋਨੀ ਗੁਰਵਿੰਦਰ ਸਿੰਘ ਡੇਰਾ ਗੁਰਮੀਤ ਸਿੰਘ ਵਾਰਸ ਬੀਬੀ ਹਰਜਿੰਦਰ ਕੌਰ ਰਜਨੀ ਠੁਕਰਾਲ ਦਲਬੀਰ ਕੌਰ ਇੰਦਰਜੀਤ ਕੌਰ ਅਮਰਜੀਤ ਕੌਰ ਸਿਡਾਨਾ ਗੁਰਪ੍ਰੀਤ ਕੌਰ ਅਤੇ ਰਜਿੰਦਰ ਕੌਰ ਸ਼ਾਮਲ ਸਨ।

Leave a Reply

Your email address will not be published. Required fields are marked *