ਪੀਐਮਜੀ ਹਸਪਤਾਲ ‘ਚ ਬੱਚਿਆਂ ਦਾ ਮੁਫਤ ਚੈਕਅਪ ਕੈਂਪ ਲਗਾ

ਜਲੰਧਰ, (ਸੰਜੇ ਸ਼ਰਮਾ)-ਆਦਰਸ਼ ਪੈਲੇਸ ਕਪੂਰਥਲਾ ਚੌਂਕ ਲਾਗੇ ਬੀਤੇ ਦਿਨੀਂ ਪੀਐਮਜੀ ਹਸਪਤਾਲ ‘ਚ ਬੱਚਿਆਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿਚ ਲਗਭਗ 200 ਤੋਂ ਵੱਧ ਬੱਚਿਆਂ ਦੀ ਮੁਫਤ ਚੈਕਅਪ ਕੀਤਾ ਗਿਆ। ਇਸ ਮੌਕੇ ‘ਤੇ ਡਾ. ਸੁਰਜੀਤ ਕੌਰ ਮਦਾਨ ਐਮਬੀਬੀਐਸ, ਡੀਐਚਸੀ ਐਫਐਨਐਨਐਫ (ਅਪੋਲੋ) ‘ਚ ਬਤੌਰ ਬੱਚਿਆਂ ਦੇ ਮਾਹਰ ਡਾਕਟਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਸਮ ਦੇ ਬਦਲਣ ਕਾਰਨ ਬੱਚਿਆਂ ਨੂੰ ਜਲਦੀ ਹੀ ਖਾਂਸੀ, ਜੁਕਾਮ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਡਾਕਟਰਾਂ ਦੀ ਸਲਾਹ ਜਰੂਰ ਲਓ। ਬੱਚਾ ਜੇਕਰ ਸੁਸਤ ਲੱਗੇ ਫੋਰਨ ਚੈਕਅਪ ਕਰਵਾਉਣਾ ਚਾਹੀਦਾ ਹੈ। ਪੀਐਮਜੀ ਹਸਪਤਾਲ ‘ਚ ਹਰ ਵੀਰਵਾਰ ਨੂੰ ਮੁਫਤ ਚੈਕਅਪ ਕੈਂਪ ਲਗਾਇਆ ਜਾਂਦਾ ਹੈ। ਇਸ ਦਾ ਲਾਭ ਜਰੂਰ ਲਓ।

Leave a Reply

Your email address will not be published. Required fields are marked *