ਭਾਦਸੋਂ ਮਹੀਨੇ ਦੀ ਪੂਰਨਮਾਸ਼ੀ ਹੈ ਅਤੇ ਅੱਜ ਤੋਂ ਹੀ ਪਿੱਤਰੂ ਪੱਖ ਸ਼ੁਰੂ ਹੋਵੇਗਾ ਅਤੇ 6 ਅਕਤੂਬਰ ਨੂੰ ਅਮਾਵਸ ਦੀ ਰਾਤ ਅਖੀਰਲਾ ਸ਼ਰਾਧ ਹੋਵੇਗਾ। ਭਾਰਤ ਧਰਮ ਸ਼ਾਸਤਰਾਂ ਅਨੁਸਾਰ ਇਨ੍ਹਾਂ ਦਿਨਾਂ ਵਿਚ ਪੂਰਵਜਾਂ ਲਈ ਦਾਨ ਅਤੇ ਸ਼ਰਾਧ ਦੇ ਰੂਪ ਵਿੱਚ ਸਤਿਕਾਰ ਦੇਣਾ ਚਾਹੀਦਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਸ਼ਰਾਧ ਨਾ ਕਰਨ ਨਾਲ ਪਿੱਤਰ ਦੋਸ਼ ਲੱਗਦਾ ਹੈ। ਭਾਦੋਂ ਮਹੀਨੇ ਦੀ ਪੂਰਨਿਮਾ ਵਾਲੇ ਦਿਨ ਤੋਂ ਲੈ ਕੇ ਅਸ਼ਵਿਨ ਮਹੀਨੇ ਦੀ ਅਸ਼ਟਮੀ ਤਕ ਪੂਰੇ ਸਮੇਂ ਵਿੱਚ ਵਿਧੀ ਨਾਲ ਸ਼ਰਾਧ ਕਰਮ ਕਰਨ ਦਾ ਨਿਯਮ ਦੱਸਿਆ ਜਾਂਦਾ ਹੈ। ਇਨ੍ਹਾਂ 15 ਦਿਨਾਂ ਵਿੱਚ ਲੋਕ ਆਪਣੇ ਪੁਰਖਿਆਂ ਨੂੰ ਭੋਜਨ ਅਤੇ ਜਲ ਭੇਟ ਕਰਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਮਿਤੀ ਦੇ ਅਨੁਸਾਰ ਸ਼ਰਾਧ ਕਰਦੇ ਹਨ। ਮਾਤਾ ਪਿਤਾ ਜਾਂ ਕਿਸੇ ਹੋਰ ਪਰਿਵਾਰਿਕ ਮੈਂਬਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੂਰਤੀ ਲਈ ਕੀਤੀ ਜਾਣ ਵਾਲਾ ਇਹ ਕਾਰਜ ਪਿੱਤਰ ਸ਼ਰਾਧ ਹੈ। ਮਾਨਤਾ ਹੈ ਕਿ ਪਿੱਤਰੂ ਪੱਖ ਦੇ 15 ਦਿਨਾਂ ਵਿਚ ਪੁਰਖੇ ਜੋ ਇਸ ਸੰਸਾਰ ਵਿੱਚ ਮੌਜੂਦ ਨਹੀਂ ਹਨ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਭੇਟ ਕੀਤਾ ਜਾਂਦਾ ਹੈ। 20 ਤਾਰੀਖ ਤੋਂ ਸ਼ਰਾਧਾਂ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਇਹ 6 ਅਕਤੂਬਰ ਨੂੰ ਜਾ ਕੇ ਇਹ ਸੰਪੰਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਪਰਿਵਾਰ ਦੇ ਉਹ ਮੈਂਬਰ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਪੂਰਤੀ ਦੇ ਲਈ ਸ਼ਰਾਧ ਪੱਖ ਰੱਖਿਆ ਜਾਂਦਾ ਹੈ। ਇਨ੍ਹਾਂ ਸ਼ਰਾਧਾਂ ਦੇ ਵਿੱਚ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਦੇ ਲਈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਲਈ ਅਨਾਜ, ਪਾਣੀ, ਪਿੰਡ ਦਾਨ ਕਰਨ ਦੀ ਪਰੰਪਰਾ ਹੈ।