
ਜਲੰਧਰ, (ਸੰਜੇ ਸ਼ਰਮਾ)-ਬਸ਼ਤੀ ਸ਼ੇਖ ਸੱਤਰਾ ਮੁੱਹਲਾ ’ਚ ਗਲੀ ਪਾਣੀ ਜਮ੍ਹਾ ਹੋਣ ਕਾਰਨ ਇਲਾਕਾ ਵਾਸਿਆਂ ਨੂੰ ਘਰੋਂ ਨਿਕਲਾ ਔਖਾ ਹੋਇਆ। ਪਾਣੀ ਜਮ੍ਹਾ ਹੋਣ ਕਾਰਨ ਆਲੇ-ਦੁਆਲੇ ਦੇ ਘਰਾਂ ਕੰਧਾ ਨੂੰ ਨੁਕਸਾਨ ਹੋ ਰਿਹਾ ਹੈ। ਜਿਸ ਨਾਲ ਵੱਡਾ ਹਾਸਦਾ ਵੀ ਹੋ ਸਕਦਾ ਹੈ। ਇਹ ਵਾਰਡ 44 ’ਚ ਆਉਦਾ ਹੈ। ਇਲਾਕਾ ਵਾਸਿਆਂ ਦਾ ਕਹਿਣਾ ਹੈ ਕਿ ਥੋੜੀ ਜਿਹੀ ਗਲੀ ਨਵੇਂ ਬਣਾ ਕੇ ਦਿੱਤੀ ਗਈ ਹੈ। ਅਕਸਰ ਇਸ ਗਲੀ ਵਿਚ ਸਿਰਰੇਜ ਬਲਾਕਿੰਗ ਦੀ ਸਮੱਸਿਆ ਹੁੰਦੀ ਹੈ। ਬਰਸਾਤੀ ਮੌਸਮ ਵਿਚ ਕਈ ਛੋਟੇ ਬੱਚੇ ਪਾਣੀ ਵਿਚ ਡਿੱਗ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਸੱਟਾ ਵੀ ਲੱਗ ਜਾਂਦਿਆਂ ਹਨ। ਗਲੀ ’ਚ ਜਮ੍ਹਾ ਪਾਣੀ ਕਾਫੀ ਬਦਬੂਹ ਆਉਦੀ ਹੈ। ਇਹ ਗਲੀ ਸਾਬਕਾ ਡਿਪਟੀ ਮੇਅਰ ਕਲਮਜੀਤ ਸਿੰਘ ਭਾਟਿਆ ਦੇ ਹੁੰਦਿਆ ਨੂੰ ਬਣਾਇਆ ਗਿਆ ਹੈ। ਇਸ ਬਾਰੇ ਰੋਜ਼ਾਨਾ ਆਜਤਕ ਕਈ ਵਾਰ ਖਬਰ ਲਿਖ ਚੁੱਕੇ ਹਨ। ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈ। ਪ੍ਰਸ਼ਾਸਨ ਆਪਣੀ ਮਰਜੀ ਨਾਲ ਕੰਮ ਕਰ ਰਹੀ ਹੈ। ਸਰਕਾਰੀ ਖਾਤਿਆ ਸ਼ਾਇਦ ਇਸ ਨੂੰ ਮੁੰਮਕਲ ਬਣਾ ਦਿੱਤਾ ਗਿਆ ਹੈ।