ਜਲੰਧਰ, (ਸੰਜੇ ਸ਼ਰਮਾ)-ਸਿਹਤ ਵਿਭਾਗ ਵੱਲੋਂ ਜੂਨ ਮਹੀਨਾ ਮਲੇਰੀਆ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਜਿਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਮਲੇਰੀਆ ਬੁਖਾਰ ਹੋਣ ਦੇ ਕਾਰਣਾਂ , ਇਸ ਬੁਖਾਰ ਦੇ ਲੱਛਣਾਂ ਅਤੇ ਬਚਾਓ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ।ਇਸ ਸੰਬੰਧ ਵਿੱਚ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਜੂਨ ਮਹੀਨਾ ਮਲੇਰੀਆ ਮੰਥਨ ਵਜੋਂ ਮਨਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਜਾਰੀ ਕੀਤਾ ਗਿਆ। ਸਿਵਲ ਸਰਜਨ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ” ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ੀ ” ਹੈ।ਸਿਹਤ ਵਿਭਾਗ ਵੱਲੋਂ ਸੰਨ 2030 ਤੱਕ ਦੇਸ਼ ਵਿੱਚੋਂ ਮਲੇਰੀਏ ਨੂੰ ਪੂਰੀ ਤਰਾਂ੍ਹ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਿਰਪਾਲ ਸਿੰਘ ਝੱਲੀ ਵਲੋਂ ਮਲੇਰੀਆ ਮੱਛਰ ਦੇ ਪਨਪਣ, ਇਸ ਦੇ ਘਰਾਂ ਤੱਕ ਪਹੁੰਚਣ, ਲੋਕਾਂ ਨੂੰ ਕੱਟਣ ਅਤੇ ਕੱਟਣ ਤੋਂ ਬਾਅਦ ਨਜ਼ਰ ਆਉਣ ਬਾਰੇ ਲੱਛਣਾਂ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਠੰਡ ਅਤੇ ਕਾਂਬੇ ਨਾਲ ਹੁੰਦਾ ਹੈ ।ਇਸ ਵਿੱਚ ਮਰੀਜ਼ ਨੂੰ ਤੇਜ਼ ਬੁਖਾਰ ਅਤੇ ਸਿਰ ਦਰਦ ਹੁਦਾ ਹੈ। ਬੁਖਾਰ ਉਤਰਨ ਤੋਂ ਬਾਦ ਥਕਾਵਟ ਅਤੇ ਕਮਜੋਰੀ ਮਹਿਸੂਸ ਹੁੰਦੀ ਹੈ ਅਤੇ ਸਰੀਰ ਨੂੰ ਪਸੀਨਾ ਆਉਂਦਾ ਹੈ। ਮਲੇਰੀਆ ਘਰਾਂ ਦੇ ਬਾਹਰ ਜਮ੍ਹਾ ਹੋਣ ਵਾਲੇ ਗੰਧਲੇ ਪਾਣੀ, ਜਿਵੇਂ ਕਿ ਗਲੀਆਂ-ਨਾਲੀਆਂ ਵਿੱਚ ਜਮਾ ਪਾਣੀ, ਛੱਪੜਾ-ਖਾਲੀ ਪਲਾਟਾਂ ਵਿੱਚ ਜਮਾ ਪਾਣੀ ਵਿੱਚ ਪਨਪਦਾ ਹੈ।ਇਸ ਲਈ ਕਿਤੇ ਵੀ ਪਾਣੀ ਜਮਾ ਨਾ ਹੋਣ ਦੇਣ।ਮਲੇਰੀਆ ਦਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਮੁਫਤ ਕੀਤਾ ਜਾਂਦਾ ਹੈ ਅਤੇ ਦਵਾਈ ਵੀ ਮੁਫਤ ਦਿੱਤੀ ਜਾਂਦੀ ਹੈ।
ਇਸ ਮੌਕੇ ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਰਮਨ ਗੁਪਤਾ ਜ਼ਿਲਾ ਪਰਿਵਾਰ ਅਫਸਰ, ਡਾ. ਪਰਮਵੀਰ ਸਿੰਘ ਜਿਲ੍ਹਾ ਅੇਪੀਡੈਮੋਜਿਸਟ, ਡਾ. ਜੋਤੀ ਬੀ.ਸੀ.ਜੀ ਮੈਡੀਕਲ ਅਫਸਰ, ਰਾਕੇਸ਼ ਕੁਮਾਰ ਬੀ.ਈ.ਈ, ਮਾਨਵ ਸ਼ਰਮਾ ਬੀ.ਈ.ਈ, ਨੀਰਜ ਸ਼ਰਮਾ ਜ਼ਿਲਾ ਬੀ.ਸੀ.ਸੀ ਕੋਆਰਡੀਨੇਟਰ, ਸਹਾਇਕ ਮਲੇਰੀਆ ਅਪਸਰ ਕੁਲਵੰਤ ਸਿੰਘ ਟਾਂਡੀ, ਬਹੁ ਮੰਤਵੀ ਸਿਹਤ ਕਰਮਚਾਰੀ ਮਨਜੀਤ ਸਿੰਘ ਅਤੇ ਹੋਰ ਸਟਾਫ ਮੌਜੂਦ ਸਨ।