ਆਯੂਸ਼ਮਾਨ ਕਾਰਡ ਨਾ ਬਣਨ ਕਾਰਨ ਲੋਕ ਆਪਸ ’ਚ ਉਲਝੇ

ਜਲੰਧਰ, (ਸੰਜੇ ਸ਼ਰਮਾ)-ਮਿੰਠੂ ਬਸ਼ਤੀ ਛੋਟਾ ਗੁਰਦੁਆਰਾ ਸਾਹਿਬ ਲਾਗੇ ਆਯੂਸ਼ਮਾਨ ਕਾਰਡ ਬਣਾਉਣ ਲਈ ਸੀਐਸਸੀ ਵੀਐਲਈ ਅਤੇ ਆਸ਼ਾ ਵਰਕਰ ਵੱਲੋਂ ਕੈਂਪ ਲਗਾਇਆ ਗਿਆ ਸੀ। ਕੈਂਪ ਦੀ ਸ਼ੁਰੂਆਤ ਸਵੇਰੇ ਤੋਂ ਹੋਈ ਪਰ ਸਰਵਰ ਡਾੳੂਨ ਕਾਰਨ ਹੈਲਥ ਕਾਰਡ ਬਣਾਉਣ ਲਈ ਆਏ ਲੋਕ ਸੀਐਸਸੀ ਦੇ ਵੀਐਲਈ ’ਤੇ ਗੁੱਸਾ ਕਰਨ ਲੱਗੇ। ਲੋਕਾਂ ਦੀ ਤਾਨਸ਼ਾਹੀ ਇਥੇ ਤੱਕ ਪਹੁੰਚ ਗਈ ਕਿ ਲੈਪਟਾਪ ਦਾ ਚਾਰਜ ਕੱਢ ਕੇ ਟੇਬਲ ਹੇਠਾਂ ਸੁੱਟ ਦਿੱਤਾ। ਮਾਮਲਾ ਥੋੜ੍ਹੀ ਦੇਰ ਬਾਅਦ ਸ਼ਾਂਤ ਹੋ ਗਿਆ। ਮੌਕੇ ’ਤੇ ਪਹੁੰਚੇ ਆਸ਼ਾ ਵਰਕਰਾਂ ਵੱਲੋਂ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ। ਇਥੇ ਦੱਸਣਯੋਗ ਗੱਲ ਹੈ ਕਿ ਇਕ ਪਾਸੇ ਜਲੰਧਰ ਦੇ ਡੀਸੀ ਸਾਹਿਬ ਲਗਾਤਾਰ ਆਯੂਸ਼ਮਾਨ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਦੂਸਰੇ ਪਾਸੇ ਸਰਵਰ ਡਾੳੂਨ ਕਾਰਨ ਬੇਕਸੂਰ ਸੀਐਸਸੀ ਵੀਐਲਈ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਇਥੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਕੀ ਕਹਿੰਦੇ ਹਨ ਸੀਐਸਸੀ ਦੇ ਡੀਐਮ
ਆਯੂਸ਼ਮਾਨ ਕਾਰਡ ਬਣਾਉਣ ਵਾਲੀ ਕੰਪਨੀ ਸੀਐਸਸੀ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਲਗਭਗ 100 ਥਾਵਾਂ ’ਤੇ ਕੈਂਪ ਲਗਾਇਆ ਗਿਆ ਸੀ ਸਾਰੇ ਹੀ ਪਾਸੇ ਸਰਵਰ ਨਾ ਚਲਣ ਕਾਰਨ ਇਹੋ ਹੀ ਹਾਲ ਰਿਹਾ। ਕੱਲ੍ਹ ਪੂਰੀ ਤਰ੍ਹਾਂ ਸਰਵਰ ਚੱਲ ਜਾਵੇਗਾ।

Leave a Reply

Your email address will not be published. Required fields are marked *