ਮੁੰਬਈ: 2008 ਦੇ ਮਾਲੇਗਾਓਂ ਬੰਬ ਧਮਾਕੇ (2008 Malegaon bomb blast) ਦੇ ਇੱਕ ਗਵਾਹ ਨੇ ਮੰਗਲਵਾਰ ਨੂੰ ਵਿਸ਼ੇਸ਼ ਐਨਆਈਏ (NIA) ਅਦਾਲਤ ਨੂੰ ਦੱਸਿਆ ਕਿ ਉਸ ਨੂੰ ਕੇਸ ਦੀ ਤਤਕਾਲੀ ਜਾਂਚ ਏਜੰਸੀ ਏਟੀਐਸ (ATS) ਨੇ ਤਸੀਹੇ ਦਿੱਤੇ ਸਨ। ਉਸਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਏਟੀਐਸ ਨੇ ਉਸਨੂੰ ਯੋਗੀ ਆਦਿਤਿਆਨਾਥ ਅਤੇ ਆਰਐਸਐਸ (RSS) ਦੇ 4 ਹੋਰਾਂ ਦੇ ਗਲਤ ਨਾਮ ਲੈਣ ਲਈ ਮਜਬੂਰ ਕੀਤਾ। ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ। ਦਰਅਸਲ, ਗਵਾਹ ਨੇ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੇ ਸਾਹਮਣੇ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ ਹੈ। ਏਟੀਐਸ ਨੇ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਕੀਤੀ ਸੀ। ਇਸ ਤੋਂ ਪਹਿਲਾਂ 22 ਦਸੰਬਰ ਨੂੰ ਇੱਥੇ ਇੱਕ ਵਿਸ਼ੇਸ਼ ਐਨਆਈਏ ਅਦਾਲਤ ਦੇ ਸਾਹਮਣੇ ਇੱਕ ਗਵਾਹ ਮੁਕਰ ਗਿਆ ਸੀ। ਉਹ ਕਥਿਤ ਤੌਰ ‘ਤੇ ਇਕ ਮੀਟਿੰਗ ਵਿਚ ਸ਼ਾਮਲ ਹੋਇਆ ਸੀ, ਜਿਸ ਵਿੱਚ ਦੋਸ਼ੀ ਫੌਜੀ ਅਧਿਕਾਰੀ ਪ੍ਰਸਾਦ ਪੁਰੋਹਿਤ ਅਤੇ ਸੁਧਾਕਰ ਦਿਵੇਦੀ ਨੇ ਹਿੰਦੂਆਂ ਨਾਲ ਹੋ ਰਹੀ “ਬੇਇਨਸਾਫ਼ੀ” ਬਾਰੇ ਗੱਲ ਕੀਤੀ ਸੀ।