ਵਾਸ਼ਿੰਗਟਨ, 6 ਦਸੰਬਰ 2020 : ਬਚਪਨ ਵਿੱਚ ਬਿਨਾ ਦਸਤਾਵੇਜ਼ ਅਮਰੀਕਾ ਪਹੁੰਚੇ ਪ੍ਰਵਾਸੀ ਬੱਚਿਆਂ ਦੇ ਡੀਏਸੀਏ ਪ੍ਰੋਗਰਾਮ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਫੈਡਰਲ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਸ ਫ਼ੈਸਲੇ ਨੂੰ ਪਲਟ ਦਿੱਤਾ ਹੈ, ਜਿਸ ਵਿੱਚ ਓਬਾਮਾ-ਕਾਲ ਦੇ ਇਸ ਪ੍ਰੋਗਰਾਮ ਨੂੰ ਖ਼ਤਮ ਕਰ ਦਿੱਤਾ ਗਿਆ ਸੀ।
ਕੋਰਟ ਨੇ ਓਬਾਮਾ-ਕਾਲ ਦੇ ਫ਼ੈਸਲੇ ਨੂੰ ਪੂਰੀ ਤਰ•ਾਂ ਬਹਾਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਦੇਸ਼ ਵਿੱਚ ਇਨ•ਾਂ ਬੱਚਿਆਂ ਨੂੰ ‘ਡ੍ਰੀਮਰਸ’ ਕਿਹਾ ਜਾਂਦਾ ਹੈ।
ਇਸ ਫ਼ੈਸਲੇ ਨਾਲ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਮਦਦ ਮਿਲੇਗੀ। ਨਿਊਯਾਰਕ ਸਥਿਤ ਈਸਟਰਨ ਡਿਸਟ੍ਰਿਕਟ ਦੇ ਜੱਜ ਨਿਕੋਲਸ ਗੈਰਾਊਫਿਸ ਨੇ ਗ੍ਰਹਿ ਸੁਰੱਖਿਆ ਮੰਤਰਾਲੇ (ਡੀਐਚਐਸ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਡੀਏਸੀਏ ਦੀਆਂ ਸਹੂਲਤਾਂ ਲੈਣ ਵਾਲੇ ਬੱਚਿਆਂ (ਜੋ ਹੁਣ ਬਾਲਗ ਹੋ ਚੁੱਕੇ ਹਨ) ਦੇ ਪ੍ਰੋਗਰਾਮ ਨੂੰ ਦੋ ਸਾਲ ਦਾ ਵਿਸਥਾਰ ਦੇਣ ਤਾਂ ਜੋ ਨਵੀਨੀਕਰਨ ਦੀ ਕਾਰਵਾਈ ਹੋ ਸਕੇ।