ਸ੍ਰੀ ਮੁਕਤਸਰ ਸਾਹਿਬ, 6 ਦਸੰਬਰ, 2020 : ਜ਼ਿਲ੍ਹੇ ਦੇ ਸ਼ਹਿਰੀ ਖੇਤਰ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਸੇਵਾਮੁਕਤ ਅਧਿਆਪਕਾ ਵੱਲੋਂ ਗੁਟਕਾ ਸਾਹਿਬ ਦੀ ਬੇਅਬਦੀ ਕੀਤੀ ਗਈ। ਸਥਾਨਕ ਪੁਲਿਸ ਨੇ ਉਕਤ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਹ ਕੋਟਕਪੂਰਾ ਦੀ ਰਹਿਣ ਵਾਲੀ ਹੈ ‘ਤੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਅੱਜ ਤੜਕੇ ਇਸ ਮਹਿਲਾ ਕੋਲੋਂ 4 ਗੁਟਕਾ ਸਾਹਿਬ ਬਰਾਮਦ ਹੋਏ ਹਨ ਜਿੰਨਾਂ ‘ਚੋਂ ਦੋ ਗੁਟਕਾ ਸਾਹਿਬ ‘ਤੇ ਉਕਤ ਔਰਤ ਵਲੋਂ ਪੈੱਨ ਨਾਲ ਕੁਝ ਲਿਖਿਆ ਗਿਆ ਅਤੇ ਕੁਝ ਅੰਗਾਂ ਦੇ ਕੁਝ ਹਿੱਸੇ ਖੰਡਿਤ ਕੀਤੇ ਗਏ ਹਨ। ਇਲਾਕੇ ਦੇ ਲੋਕਾਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਾ ਦਿੱਤਾ ਹੈ। ਉਧਰ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਵਲੋਂ ਲੋਕਾਂ ਨੂੰ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।