ਜੇ ਸਬਜ਼ੀਆਂ ਦੀ ਕੀਮਤ 200 ਜਾਂ 300 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂਕਹਿੰਦੇ ਹਾਂ ਕਿ ਕਿੰਨੀ ਮਹਿੰਗਾਈ ਹੋ ਗਈ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਸਬਜ਼ੀ ਹਜ਼ਾਰਾਂ ਰੁਪਏ ਕਿੱਲੋ ਵਿਕਦੀ ਹੈ? ਅੱਜ ਅਸੀਂ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਗੱਲ ਕਰਾਂਗੇ। ਇਹ ਸਬਜ਼ੀ ਵਿਦੇਸ਼ਾਂ ‘ਚ ਜਾਂ ਕਿਸੇ ਉਜਾੜ ਆਈਲੈਂਡ ‘ਚ ਨਹੀਂ, ਬਲਕਿ ਸਿਰਫ ਭਾਰਤ ‘ਚ ਪਾਈ ਜਾਂਦੀ ਹੈ। ਇਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਆਮ ਆਦਮੀ ਲਈ ਇਸ ਸਬਜ਼ੀ ਨੂੰ ਖਰੀਦਣਾ ਸੰਭਵ ਨਹੀਂ ਹੈ। ਇਸ ਸਬਜ਼ੀ ਦਾ ਨਾਮ ਗੁੱਛੀ ਮਸ਼ਰੂਮ(Gucchi mushroom) ਹੈ, ਜੋ ਕਿ ਜੰਗਲੀ ਮਸ਼ਰੂਮ ਦੀ ਇੱਕ ਪ੍ਰਜਾਤੀ ਹੈ ਤੇ ਹਿਮਾਲਿਆ ਪਰਬਤ ‘ਤੇ ਉੱਗਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਹੈ। ਇਹ ਭਾਰਤ ‘ਚ ਪਾਇਆ ਜਾਂਦਾ ਦੁਰਲੱਭ ਪੌਦਾ ਹੈ। ਲੋਕ ਇਸ ਸਬਜ਼ੀ ਦੀ ਕੀਮਤ ਸੁਣ ਕੇ ਹੈਰਾਨ ਹਨ।