ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਦੇ ਰਾਹ ਦਾ ਆਖਰੀ ਅੜਿੱਕਾ ਵੀ ਸਾਫ਼

ਵਾਸ਼ਿੰਗਟਨ, 11 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਵਰਜੀਨੀਆ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਚੋਣ ਨਤੀਜਿਆਂ ਨੂੰ ਸਪੱਸ਼ਟ ਕਰਨ ਦੇ ਨਾਲ ਹੀ ਜੋਅ ਬਾਇਡਨ ਦੀ ਜਿੱਤ ਦਾ ਆਖਰੀ ਅੜਿੱਕਾ ਵੀ ਸਾਫ਼ ਹੋ ਗਿਆ ਹੈ। ਹੁਣ ਸਾਰੇ 50 ਅਮਰੀਕੀ ਰਾਜਾਂ ਤੇ ਡਿਸਟ੍ਰਿਕਟ ਆਫ਼ ਕੋਲੰਬੀਆ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ਲਗਭਗ 306 ਇਲੈਕਟੋਰਲ ਵੋਟਾਂ ਜਿੱਤਣ ਵਿੱਚ ਸਫ਼ਲ ਰਹੇ ਹਨ। ਜਦਕਿ ਰਿਪਬਲੀਕਨ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ ਹਨ। ਰਾਸ਼ਟਰਪਤੀ ਬਣਨ ਲਈ ਕੁੱਲ ਉਪਲੱਬਧ 538 ਇਲੈਕਟੋਰਲ ਵੋਟਾਂ ਵਿੱਚੋਂ 270 ‘ਤੇ ਜਿੱਤ ਦਰਜ ਕਰਨੀ ਹੁੰਦੀ ਹੈ, ਪਰ ਜੋਅ ਬਾਇਡਨ ਨੇ 306 ਇਲੈਕਟੋਰਲ ਵੋਟਾਂ ਜਿੱਤੀਆਂ ਹਨ।
ਪੱਛਮੀ ਵਰਜੀਨੀਆ ਨੇ ਅੱਜ ਰਾਸ਼ਟਰਪਤੀ ਚੋਣਾਂ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੱਛਮੀ ਵਰਜੀਨੀਆ ਨੇ ਆਪਣੀਆਂ ਪੰਜ ਇਲੈਕਟੋਰਲ ਵੋਟ ਸੰਕਟ ਵਿੱਚ ਫਸੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਵਿੱਚ ਦਰਜ ਕਰਵਾਈ ਹੈ। ਸੋਮਵਾਰ ਨੂੰ 538 ਮੈਂਬਰੀ ਇਲੈਕਟੋਰਲ ਕਾਲਜ ਆਪਸ ਵਿੱਚ ਮਿਲ ਕੇ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਣਗੇ।
ਦੱਸ ਦੇਈਏ ਕਿ ਹਰ ਅਮਰੀਕੀ ਸੂਬੇ ਦੇ ਅਲੱਗ-ਅਲੱਗ ਇਲੈਕਟੋਰਲ ਵੋਟ ਤੈਅ ਹਨ। ਇਹ ਵੋਟ ਵੰਡ ਸਦਨ ਵਿੱਚ ਉਸ ਸੂਬੇ ਦੇ ਨੁਮਾਇੰਦਿਆਂ ਦੀ ਗਿਣਤੀ ਰਾਹੀਂ ਤੈਅ ਹੁੰਦਾ ਹੈ। ਅਮਰੀਕੀ ਰਾਜਾਂ ਵਿੱਚ ਸਭ ਤੋਂ ਵੱਧ 55 ਇਲੈਕਟੋਰਲ ਵੋਟ ਕੈਲੀਫੋਰਨੀਆ ਦੇ ਹਨ। ਕੈਲੀਫੋਰਨੀਆ ਤੋਂ ਬਾਅਦ ਦੂਜੇ ਨੰਬਰ ‘ਤੇ ਟੈਕਸਾਸ ਹੈ, ਜਿਸ ਕੋਲ 38 ਇਲੈਕਟੋਰਲ ਵੋਟਾਂ ਹਨ।
ਦੱਸ ਦੇਈਏ ਕਿ ਸੂਬਿਆਂ ਵੱਲੋਂ ਸਰਟੀਫਿਕੇਟ ਟਰੰਪ ਦੀ ਉਸ ਟਿੱਪਣੀ ਤੋਂ ਬਾਅਦ ਆਏ ਹਨ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਹਾਰ ਨਾ ਮੰਨਣ ਅਤੇ ਬਿਨਾ ਆਧਾਰ ਦੇ ਚੋਣਾਂ ਵਿੱਚ ਧਾਂਦਲੀ ਦੀ ਗੱਲ ਕਹਿੰਦੇ ਹੋਏ ਇਤਰਾਜ਼ ਜਤਾਇਆ ਹੈ। ਟਰੰਪ ਮੁਹਿੰਮ ਵੱਲੋਂ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਦਰਜਨ ਭਰ ਤੋਂ ਜ਼ਿਆਦਾ ਮੁਕੱਦਮੇ ਦਾਇਰ ਕੀਤੇ ਹੋਏ ਹਨ।
ਹਾਲਾਂਕਿ ਟਰੰਪ ਨੇ ਸੱਤਾ ਤਬਦੀਲੀ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਜੋ ਆਖਰਕਾਰ ਉਨ•ਾਂ ਨੇ 23 ਨਵੰਬਰ ਨੂੰ ਹਾਰ ਮੰਨ ਲਈ ਸੀ। ਹੁਣ ਬਾਇਡਨ ਦੀ ਟੀਮ ਨੂੰ ਏਜੰਸੀਆਂ ‘ਚ ਵਧੀਕ ਦਫ਼ਤਰ ਅਤੇ ਫੈਡਰਲ ਸਾਧਨਾਂ ਦੀ ਵਰਤੋਂ ਦਾ ਮੌਕਾ ਮਿਲੇਗਾ। ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਕੰਮਕਾਜ ਸੰਭਾਲਣਗੇ। ਚੋਣ ਮੰਡਲ ਪ੍ਰਕਿਰਿਆ ਦੇ ਅਗਲੇ ਅਹਿਮ ਕਦਮ ਦੇ ਤੌਰ ‘ਤੇ ਹੁਣ ਚੋਣਕਾਰਾਂ ਦੀ ਬੈਠਕ ਆਯੋਜਤ ਕੀਤੀ ਜਾਵੇਗੀ, ਜੋ ਕਾਨੂੰਨੀ ਤੌਰ ‘ਤੇ ਦਸੰਬਰ ਦੇ ਦੂਜੇ ਬੁੱਧਵਾਰ ਤੋਂ ਬਾਅਦ ਆਉਣ ਵਾਲੇ ਸੋਮਵਾਰ ਨੂੰ ਆਯੋਜਤ ਕੀਤੀ ਜਾਂਦੀ ਹੈ।
ਇਸ ਸਾਲ ਇਹ ਬੈਠਕ 14 ਦਸੰਬਰ ਨੂੰ ਆਯੋਜਤ ਹੋਵੇਗੀ। ਇਸ ਤੋਂ ਬਾਅਦ ਇਲੈਕਟੋਰਲ ਵੋਟਾਂ ਨੂੰ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ 6 ਜਨਵਰੀ ਨੂੰ ਕਾਂਗਰਸ (ਅਮਰੀਕੀ ਸੰਸਦ) ਦੇ ਸੰਯੁਕਤ ਸੈਸ਼ਨ ‘ਚ ਉਨ•ਾਂ ਦੀ ਗਿਣਤੀ ਕੀਤੀ ਜਾਵੇਗੀ।

Leave a Reply

Your email address will not be published. Required fields are marked *