ਜਲੰਧਰ, ਦਰਗਾਹ ਗਰੀਬ ਨਿਵਾਜ਼ ਪੀਰ ਕੁੱਤਬ ਸ਼ਾਹ ਬਲੀ ਕਾਦਰੀ ਜੀ ਕਪੂਰ ਪਿੰਡ ਵਿਖੇ ਸਮੂਹ ਸਾਧ ਸੰਗਤ , ਗ੍ਰਾਮ ਪੰਚਾਇਤ , ਨੰਬਰਦਾਰ , ਧਾਰਮਿਕ ਸੰਸਥਾਵਾਂ , ਸਮਾਜਿਕ ਸੰਸਥਵਾਂ ਅਤੇ ਐਨ. ਆਰ. ਆਈ ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਦਰਗਾਹ ਤੇ ਚਾਦਰ ਦੀ ਰਸਮ ਬੀਬੀ ਸ਼ਰੀਫਾ ਜੀ (ਉਦੇਸੀਆ ਵਾਲੇ) ਅਤੇ ਮੁੱਖ ਸੇਵਾਦਾਰ-ਸੁਰਿੰਦਰ ਸਿੰਘ ਕਾਕਾ,ਪੰਚਾਇਤ ਮੈਬਰਾਂ ਅਤੇ ਸੰਗਤਾ ਵਲੋਂ ਕੀਤੀ ਗਈ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਕੁਮਾਰ ਟੀਨੂ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਕਾਂਟੀਆਂ ਸ਼ਰੀਫ ਵਾਲੇ ਮਹਾਂਪੁਰਸ਼ ਜੀ ਨੇ ਆਪਣੇ ਪ੍ਰਬਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮੁੱਖ ਸੇਵਾਦਾਰ- ਸੁਰਿੰਦਰ ਸਿੰਘ ਕਾਕਾ ਅਤੇ ਪ੍ਰਬੰਧਕ ਕਮੇਟੀ ਨੇ ਆਈਆਂ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ।