ਜਲੰਧਰ ਦਿਹਾਤੀ ਦੇ ਨਵੇਂ ਐੱਸਐੱਸਪੀ ਨੇ ਸੰਭਾਲਿਆ ਚਾਰਜ

ਜਲੰਧਰ (ਵਿਸ਼ਾਲ/ ਰੋਜਾਨਾ ਆਜਤਕ)- ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਦੌਰਾਨ ਜਲੰਧਰ ਦਿਹਾਤੀ ਦੇ ਨਵੇਂ ਬਣੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਚਾਰਜ ਸੰਭਾਲ ਲਿਆ। 2013 ਬੈਚ ਦੇ ਆਈਪੀਐੱਸ ਅਧਿਕਾਰੀ ਡਾ. ਸੰਦੀਪ ਗਰਗ ਇੱਥੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਵਜੋਂ ਸੇਵਾਵਾਂ ਦੇ ਰਹੇ ਸਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਤਿੰਦਰ ਸਿੰਘ ਨੂੰ ਇੱਥੋਂ ਬਦਲ ਕੇ ਐੱਸਐੱਸਪੀ ਮੋਹਾਲੀ ਲਾ ਦਿੱਤਾ ਗਿਆ ਹੈ

Leave a Reply

Your email address will not be published. Required fields are marked *