ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ਵਿਚ ਨੇਹਾ ਕੱਕੜ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ‘ਤੇ ਰੋਹਨਪ੍ਰੀਤ ਸਿੰਘ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸਦੇ ਨਾਲ ਉਸਨੇ ਆਪਣੇ ਅਤੇ ਰੋਹਨਪ੍ਰੀਤ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ ਦੋਵਾਂ ਦੇ ਰਿਸ਼ਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ। ਨੇਹਾ ਕੱਕੜ ਦੇ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਅਤੇ ਰੋਹਨਪ੍ਰੀਤ ਦਾ ਵਿਆਹ ਕਦੋਂ ਹੋ ਰਿਹਾ ਹੈ। ਇਸ ਦੌਰਾਨ ਨੇਹਾ ਕੱਕੜ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਗੁਲਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ। ਇਸ ਫੋਟੋ ਦੇ ਨਾਲ ਉਸਨੇ ਇਕ ਕੈਪਸ਼ਨ ਦਿੱਤਾ ਹੈ ਜਿਸ ਬਾਰੇ ਲੋਕ ਹੁਣ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹਨ ਕਿ ਨੇਹਾ ਕੱਕੜ ਨੇ ਇਸ਼ਾਰਿਆਂ ਵਿੱਚ ਆਪਣੇ ਵਿਆਹ ਦੀ ਘੋਸ਼ਣਾ ਕੀਤੀ ਹੈ। ਨੇਹਾ ਕੱਕੜ ਨੇ ਕੈਪਸ਼ਨ ‘ਚ ਲਿਖਿਆ ਹੈ-‘ ਆਜਾ ਚਲ ਵਿਆਹ ਕਰਵਾਈਏ, ਲਾਕਡਾਉਨ ‘ਚ ਘੱਟ ਹੋਣੇ ਖਰਚੇ। ਇਹ ਮੈਰੀ ਡਾਇਮੰਡ ਦਾ ਛੱਲਾ ਗਾਣੇ ਦੀ ਮਨਪਸੰਦ ਲਾਈਨ ਹੈ। ਤੁਹਾਡਾ ਕਿਹੜਾ ਹੈ?