ਕਿਸਾਨਾਂ ਨੂੰ ਗਰਮ ਕੱਪੜੇ ਵੰਡ ਰਹੇ ਨੇ US ਤੋਂ ਪਰਤੇ ਜੁੜਵਾ ਭਰਾ, ਕਿਹਾ- ਮੋਦੀ ਦਾ ਫੈਨ ਹਾਂ

ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਠੰਢ ਵਿਚ ਵੀ ਦਿੱਲੀ ਬਾਰਡਰ ਉਤੇ ਡਟੇ ਹੋਏ ਹਨ। ਐਤਵਾਰ ਉਨ੍ਹਾਂ ਦੇ ਅੰਦੋਲਨ ਦਾ 18ਵਾਂ ਦਿਨ ਹੈ। ਇਸ ਦੌਰਾਨ ਲੋਕ ਉਨ੍ਹਾਂ ਦੀ ਮਦਦ ਲਈ ਪੰਜਾਬ ਸਮੇਤ ਹੋਰ ਥਾਵਾਂ ਤੋਂ ਆ ਰਹੇ ਹਨ। ਇਨ੍ਹਾਂ ਲੋਕਾਂ ਵਿਚ ਪੰਜਾਬ ਤੋਂ ਦੋ ਜੁੜਵਾ ਭਰਾ ਹਨ ਜੋ ਅਮਰੀਕਾ ਤੋਂ ਵਾਪਸ ਆਏ ਹਨ। ਇਹ ਦੋਵੇਂ ਦਿੱਲੀ-ਯੂਪੀ ਸਰਹੱਦ ਉਤੇ ਗਾਜੀਪੁਰ ਵਿਚ ਡਟੇ ਕਿਸਾਨਾਂ ਨੂੰ ਗਰਮ ਕੱਪੜੇ ਵੰਡ ਰਹੇ ਹਨ। ਇਹ ਜੁੜਵਾ ਭਰਾ ਹਾਲ ਹੀ ਵਿੱਚ ਅਮਰੀਕਾ ਤੋਂ ਵਾਪਸ ਆਏ ਹਨ। ਇਥੇ ਆਉਣ ਤੋਂ ਬਾਅਦ, ਉਨ੍ਹਾਂ ਨੇ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਦੇ ਵਿਚਕਾਰ ਪਹੁੰਚ ਗਏ। ਦੋਵਾਂ ਵਿਚੋਂ ਇਕ ਭਰਾ ਦਾ ਕਹਿਣਾ ਹੈ, ਉਹ ਲੁਧਿਆਣਾ ਵਿਚ ਪੈਦਾ ਹੋਏ ਪਰ ਹੁਣ ਅਮਰੀਕਾ ਵਿਚ ਰਹਿੰਦੇ ਹਨ। ਉਹ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਕੁਝ ਮਦਦ ਕਰਨ ਸਕਣ, ਇਹ ਸਾਡੀ ਕੋਸ਼ਿਸ਼ ਹੈ।”

Leave a Reply

Your email address will not be published. Required fields are marked *