ਇਸ ਭੇਡੂ ਦੇ 70 ਲੱਖ ਰੁਪਏ ਦੇਣ ਲਈ ਤਿਆਰ

ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਇਕ ਭੇਡੂ ਨੂੰ ਖਰੀਦਣ ਲਈ ਉਸ ਦੇ ਮਾਲਕ ਨੂੰ 70 ਲੱਖ ਰੁਪਏ ਵਿਚ ਦੀ ਪੇਸ਼ਕਸ਼ ਕੀਤੀ ਗਈ, ਪਰ ਉਸ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਕੀਮਤ 1.5 ਕਰੋੜ ਰੁਪਏ ਰੱਖ ਦਿੱਤੀ ਹੈ। ਮੇਡਗਿਆਲ ਨਸਲ ਦੀ ਭੇਡ ਸਾਂਗਲੀ ਦੀ ਜਾਟ ਤਹਿਸੀਲ ਵਿੱਚ ਪਾਈ ਜਾਂਦੀ ਹੈ ਅਤੇ ਇਹ ਹੋਰ ਨਸਲਾਂ ਦੇ ਮੁਕਾਬਲੇ ਆਕਾਰ ਵਿੱਚ ਵੱਡੀ ਹੁੰਦੀ ਹੈ। ਬਹੁਤ ਖੂਬੀਆਂ ਵਾਲੀ ਇਸ ਨਸਲ ਦੀ ਵਧੇਰੇ ਮੰਗ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜ ਦਾ ਪਸ਼ੂ ਪਾਲਣ ਵਿਭਾਗ ਵੀ ਇਸ ਨਸਲ ਦੀ ਗਿਣਤੀ ਵਧਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ। ਇਸ ਜਾਤੀ ਦਾ ਨਾਮ ਜਾਟ ਤਹਿਸੀਲ ਦੇ ਪਿੰਡ ਮੇਡਗਿਆਲ ਦੇ ਨਾਮ ਉਤੇ ਰੱਖਿਆ ਗਿਆ ਹੈ।

Leave a Reply

Your email address will not be published. Required fields are marked *