ਵਾਰਡ 45 ਤੋਂ ਅਕਾਲੀਦਲ ਉਮੀਦਵਾਰ ਰਿਤਿਕਾ ਭਗਤ

ਜਲੰਧਰ, (ਸੰਜੇ ਸ਼ਰਮਾ)-ਭਾਰਗੋ ਕੈਂਪ ਵਾਰਡ 45 ਤੋਂ ਨਿਗਮ ਚੋਣ ਲੜਨ ਲਈ ਔਰਤਾਂ ਦੀ ਆਵਾਜ ਬੁਲੰਦ ਕਰਨ ਲਈ ਅੱਗੇ ਆਈ। ਜਿਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਧੋਖਾ ਦਿੱਤਾ ਪਰ ਆਸ ਨਹੀਂ ਛੱਡੀ। ਬੇਸ਼ਕ ਅਕਾਲੀਦਲ ਉਮੀਦਵਾਰ ਵਜੋਂ ਚੋਣ ਲੜ ਰਹੀ ਹਾਂ। ਜਿਤ ਮੇਰੀ ਪੱਕੀ ਹੈ। ਇਲਾਕੇ ਦੀਆਂ ਔਰਤਾਂ ਮੇਰੀਆਂ ਭੈਣਾਂ ’ਤੇ ਵੀਰਾਂ ਦੇ ਕਹਿਣ ’ਤੇ ਖੜ੍ਹੀ ਹੋਈ ਹਾਂ।

ਪੂਰੀ ਆਸ ਹੈ ਕਿ ਮੈਨੂੰ ਇਲੈਕਸ਼ਨ ਜਿਤਾ ਕੇ ਕੌਂਸਲਰ ਬਣਾਉਣਗੇ। ਅਕਾਲੀ ਦਲ ਦੀ ਝੋਲੀ ਵਿਚ ਆਪਣੀ ਜਿੱਤ ਪਾਵਾਂਗੀ। ਇਲਾਕੇ ਦੇ ਲੋਕਾਂ ਦੇ ਕੰਮ ਹਮੇਸ਼ਾ ਹੀ ਕਰਵਾਉਂਦੀ ਰਹਿੰਦੀ ਹਾਂ। ਉਸੇ ਤਰ੍ਹਾਂ ਕਰਵਾਉਂਦੀ ਰਹਾਂਗੀ।

Leave a Reply

Your email address will not be published. Required fields are marked *