ਕ੍ਰਿਸਮਸ ਵਾਲੇ ਦਿਨ ਬਰਤਾਨੀਆ ਦੀ ਮਹਾਂਰਾਣੀ ਐਲਿਜ਼ਾਬੇਥ ਦੀ ਹੱਤਿਆ ਕਰਨ ਲਈ ਇੱਕ ਵਿਅਕਤੀ ਮਹਾਂਰਾਣੀ ਦੇ ਮਹਿਲ ਵਿੱਚ ਦਾਖਲ ਹੋ ਗਿਆ ਸੀ। ਰਿਪੋਰਟ ਮੁਤਾਬਿਕ, ਇਸ ਵਿਅਕਤੀ ਦੀ ਪਛਾਣ ਇੱਕ ਸਿੱਖ ਵਜੋਂ ਹੋਈ ਹੈ ਜੋ ਕਿ 19 ਸਾਲ ਦਾ ਜਸਵੰਤ ਸਿੰਘ ਛੈਲ ਹੈ। ਇਹ ਨੌਜਵਾਨ ਸਾਲ 1919 ਵਿੱਚ ਘਟੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣ ਲਈ ਮਹਾਂਰਾਣੀ ਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਨੇ ਇਸ ਵਿਅਕਤੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਬਰਤਾਨੀਆ ਦੀ ਖ਼ਬਰਾਂ ਮੁਤਾਬਕ ਇਹ ਘਟਨਾ ਕ੍ਰਿਸਮਸ ਦੇ ਦਿਨ ਦੀ ਹੈ ਅਤੇ ਇਸ ਦੀ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ।