ਮੁੱਖ ਮੰਤਰੀ ਵੱਜੋਂ ਪਹਿਲੀ ਵਾਰ ਰੂਬਰੂ ਹੋਏ ਚੰਨੀ

ਚਰਨਜੀਤ ਸਿੰਘ ਚੰਨੀ ਸੋਮਵਾਰ ਪਹਿਲੀ ਵਾਰੀ ਮੀਡੀਆ ਦੇ ਸਨਮੁੱਖ ਹੋਏ। ਪੰਜਾਬ ਦੇ ਮੁੱਦਿਆਂ ‘ਤੇ ਬੋਲਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਸੰਬੋਧਨ ਹੱਥ ਜੋੜ ਕੇ ਗੁਰਬਾਣੀ ਦੀ ਤੁਕ ਨਾਲ ਸ਼ੁਰੂ ਕੀਤਾ। ਭਾਵੇਂ ਕਿ ਇਹ ਤੁਕ ਵਿੱਚ ਉਹ ਗਲਤੀ ਵੀ ਕਰ ਗਏ।ਉਨ੍ਹਾਂ ਕਿਹਾ ਕਿ ਜਿਹੜੀ ਸੋਚ ਗੁਰੂ ਨਾਨਕ ਦੇਵ ਜੀ ਦੀ ਸੀ, ਉਹੀ ਸੋਚ ਤਹਿਤ ਅੱਜ ਕਾਂਗਰਸ ਨੇ ਕੰਮ ਕਰਦਿਆਂ ਆਮ ਆਦਮੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਸਾਰੇ ਆਗੂਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੁੱਝ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਕਰ ਦਿਓ। ਮੈਂ ਖੁਦ ਰਿਕਸ਼ਾ ਚਲਾਇਆ ਹੈ। ਮੈਂ ਅਮੀਰ ਦਾ ਨਹੀਂ ਸਗੋਂ ਗਰੀਬ ਆਦਮੀ ਦਾ ਨੇਤਾ ਹ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਆਗੂ ਹਨ, ਜਿਨ੍ਹਾਂ ਨੇ ਮੈਨੂੰ, ਉਸ ਆਦਮੀ ਨੂੰ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ, ਜਿਸ ਦੇ ਸਿਰ ‘ਤੇ ਇੱਕ ਸਮੇਂ ਛੱਤ ਤੱਕ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਉਸ ਧਰਤੀ ਤੋਂ ਹਾਂ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ।

Leave a Reply

Your email address will not be published. Required fields are marked *