26 ਮਾਰਚ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰਹੇਗੀ ਠੱਪ, ਇਕ ਦਿਨ ਪਹਿਲਾਂ ਹੀ ਕਰ ਲਵੋ ਖਰੀਦਦਾਰੀ, ਜਾਣੋ ਵਜ੍ਹਾ

ਜਲੰਧਰ,(ਸੰਜੇ ਸ਼ਰਮਾ \ਵਿਸ਼ਾਲ)-ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ’ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੇ 26 ਮਾਰਚ ਦੇ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਦੁੱਧ ਸਬਜ਼ੀ ਦੀ ਸਪਲਾਈ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸੰਗਠਨ ਦੇ ਮਹਾ ਸਕੱਤਰ ਦਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬੰਦ ਦੇ ਦਿਨ ਮੈਡੀਕਲ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਬੰਦ ਦੇ ਦਿਨ ਦੁੱਧ ਸਪਲਾਈ ਤੇ ਸਬਜ਼ੀ ਮੰਡੀ ਵੀ ਬੰਦ ਰੱਖੀ ਜਾਵੇਗੀ। ਲੋਕ ਸੁਵਿਧਾ ਲਈ ਇਕ ਦਿਨ ਪਹਿਲਾਂ ਹੀ ਖਰੀਦਦਾਰੀ ਕਰ ਲੈਣ।ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤਕ ਬੰਦ ਦੇ ਦਿਨ ਪਠਾਨਕੋਟ ਰੋਡ ’ਤੇ ਨਾਜ਼ਮਦੀਨਪੁਰ ’ਚ ਰੋਡ ਤੇ ਟ੍ਰੇਨਾਂ ਦੀ ਆਵਾਜਾਈ ਰੋਕ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਉਥੇ 23 ਮਾਰਚ ਨੂੰ ਖਟਕੜ ਕਲਾਂ ’ਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਮਹਾ ਪੰਚਾਇਤ ਕਰ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਸਲ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤੇ ’ਚ ਪੁਆਉਣ ਲਈ ਸਰਕਾਰ ਅੜੀ ਹੋਈ ਹੈ। 9 ਲੱਖ ਕਿਸਾਨ ਹੀ ਆਪਣੀ ਜ਼ਮੀਨ ’ਚ ਖੇਤੀ ਕਰਦੇ ਹਨ। 16 ਲੱਖ ਕਿਸਾਨ ਅਜਿਹੇ ਹਨ, ਜਿਨ੍ਹਾਂ ਕੋਲ 2 ਜਾਂ 3 ਏਕੜ ਜ਼ਮੀਨ ਪਰ ਖੇਤੀ ਦੇ ਲਾਇਕ ਨਹੀਂ ਹੈ। ਉਸ ਲਈ ਮਸ਼ੀਨਰੀ ਤੇ ਤਕਨੀਕ ਦੀ ਲੋੜ ਹੁੰਦੀ ਹੈ। ਅਜਿਹੇ ’ਚ ਉਨ੍ਹਾਂ ਨੂੰ ਮਜਬੂਰੀਵਸ ਠੇਕੇ ’ਤੇ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੇਮੈਂਟ ਦੀ ਬਜਾਏ ਉਨ੍ਹਾਂ ਨੂੰ ਅਦਾਇਗੀ ਕਰੇ, ਜੋ ਉਹ ਖੇਤੀ ਕਰਦਾ ਹੈ

Leave a Reply

Your email address will not be published. Required fields are marked *