Valentine Day 2021: ਇਹ ਗਿਫ਼ਟ ਕਰ ਸਕਦੇ ਹਨ ਤੁਹਾਡਾ ਰਿਸ਼ਤਾ ਖ਼ਰਾਬ, ਜਾਣੋਂ ਕੁੱਝ ਵਾਸਤੂ ਟਿਪਸ

Valentine Day 2021 Gift – ਪ੍ਰੇਮੀ ਅਤੇ ਵਿਆਹੁਤਾ ਜੋੜਿਆਂ/ਕਪਲਜ਼ (Couples) ਲਈ ਵੈਲੇਨਟਾਈਨ ਡੇਅ (Valentine Day) ਬਹੁਤ ਖ਼ਾਸ ਹੁੰਦਾ ਹੈ। ਇਸ ਨੂੰ ਹੋਰ ਵਧੇਰੇ ਸਪੈਸ਼ਲ ਬਣਾਉਣ ਲਈ ਲੋਕ ਬਾਜ਼ਾਰ ਤੋਂ ਤੋਹਫ਼ੇ (Gifts) ਖਰੀਦਦੇ ਹਨ ਅਤੇ ਇਹ ਤੋਹਫ਼ੇ ਪਿਆਰ ਦੇ ਇਜ਼ਹਾਰ ਦਾ ਇੱਕ ਬਿਹਤਰੀਨ ਜ਼ਰੀਆ ਬਣਦੇ ਹਨ। ਵੈਲੇਨਟਾਈਨ ਡੇਅ ‘ਤੇ ਹਰ ਜੋੜੇ ਦੀ ਇਹੀ ਕਾਮਨਾ ਹੁੰਦੀ ਹੈ ਕਿ ਉਨ੍ਹਾਂ ਦਾ ਰਿਸ਼ਤਾ ਹਰ ਦਿਨ ਹੋਰ ਮਜ਼ਬੂਤ ਹੋਵੇ ਅਤੇ ਇਸੀ ਮਨੋਕਾਮਨਾ ਨਾਲ ਉਹ ਆਪਣੇ ਸਾਥੀ ਲਈ ਗਿਫ਼ਟ ਵੀ ਪਸੰਦ ਕਰਦੇ ਹਨ। ਪਰ ਕਈ ਵਾਰ ਜਾਣਕਾਰੀ ਨਾ ਹੋਣ ਕਰਕੇ ਕਪਲਜ਼ ਅਜਿਹੇ ਤੋਹਫ਼ੇ ਖ਼ਰੀਦ ਲੈਂਦੇ ਹਨ ਜੋ ਰਿਸ਼ਤੇ ‘ਚ ਪਿਆਰ ਨੂੰ ਖ਼ਤਮ ਕਰ ਸਕਦੇ ਹਨ। ਜੇਕਰ ਤੁਸੀਂ ਆਪਣੇ ਸਾਥੀ ਦੇ ਜੀਵਨ ਨੂੰ ਖ਼ੁਸ਼ਹਾਲ ਵੇਖਣਾ ਚਾਹੁੰਦੇ ਹੋ ਤਾਂ ਕਦੀ ਵੀ ਕਾਲੇ ਰੰਗ ਦੀ ਡ੍ਰੈੱਸ (Black Dress) ਉਸ ਨੂੰ ਤੋਹਫ਼ੇ ਵਿੱਚ ਨਾ ਦਿਓ। ਇਹ ਦੁੱਖ ਅਤੇ ਦਰਦ ਦਾ ਪ੍ਰਤੀਕ/ਚਿੰਨ੍ਹ ਮੰਨੀ ਜਾਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਕਦੀ ਵੀ ਕਿਸੀ ਵੀ ਵਿਅਕਤੀ ਨੂੰ ਉਪਹਾਰ ਵਜੋਂ ਕਾਲੇ ਰੰਗ ਦੇ ਕੱਪੜੇ ਨਹੀਂ ਦੇਣੇ ਚਾਹੀਦੇ। ਜੇਕਰ ਅਣਜਾਣੇ ਵਿੱਚ ਤੁਹਾਨੂੰ ਇਸ ਰੰਗ ਦੇ ਕੱਪੜੇ ਤੋਹਫੇ ਦੇ ਰੂਪ ਵਿੱਚ ਮਿਲਦੇ ਹਨ ਤਾਂ ਇਹ ਦੁੱਖ, ਉਦਾਸੀ ਅਤੇ ਦਰਦ ਦਾ ਕਾਰਣ ਬਣ ਸਕਦੇ ਹਨ।

ਜੁੱਤੀ/ਫੁੱਟਵਿਅਰ –
ਦਰਅਸਲ ਜੁੱਤੀਆਂ (Shoes Gift) ਗਿਫ਼ਟ ਦੇਣਾ ਜੁਦਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫਿਰ ਭਾਵੇਂ ਤੁਹਾਡੀ ਪ੍ਰੇਮਿਕਾ ਜਾਂ ਬੁਆਏਫ੍ਰੈਂਡ ਫੈਨਸੀ ਜੁੱਤੀਆਂ ਦੇ ਸ਼ੌਕੀਨ ਹੀ ਕਿਉਂ ਨਾ ਹੋਣ ਪਰ ਉਸ ਨੂੰ ਤੋਹਫ਼ੇ ਵਜੋਂ ਇਸ ਦਿਨ ਗਲਤੀ ਨਾਲ ਵੀ ਜੁੱਤੇ ਨਾ ਦਿਓ। ਇਹ ਤੁਹਾਡੇ ਰਿਸ਼ਤੇ ਵਿੱਚ ਦੂਰੀਆਂ ਲਿਆ ਸਕਦੇ ਹਨ।

ਡੁੱਬਦੇ ਜਹਾਜ਼ ਦੀ ਫੋਟੋ –
ਜੇਕਰ ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਅਜਿਹੀ ਤਸਵੀਰ, ਪੇਂਟਿੰਗ ਜਾਂ ਮੂਰਤੀ ਨੂੰ ਨਾ ਖ਼ਰੀਦੋ ਜਿਸ ਵਿੱਚ ਸਮੁੰਦਰੀ ਜਹਾਜ਼ ਦੇ ਡੁੱਬਣ ਦੀ ਤਸਵੀਰ ਹੋਵੇ। ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਆਪਣੇ ਸਾਥੀ ਨੂੰ ਦਿੰਦੇ ਹੋ ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ। ਅਜਿਹੀਆਂ ਤਸਵੀਰਾਂ ਨੂੰ ਆਰਥਿਕ ਨੁਕਸਾਨ ਜਾਂ ਆਰਥਿਕ ਵਿਕਾਸ ਵਿੱਚ ਰੁਕਾਵਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਇਸ ਤਰ੍ਹਾਂ ਦੀ ਤਸਵੀਰ ਵਾਲੀ ਸਜਾਵਟ/ਡੈਕੋਰੇਸ਼ਨ ਦਾ ਸਮਾਨ ਨੂੰ ਨਾ ਤਾਂ ਕਿਸੀ ਨੂੰ ਦਿਓ ਅਤੇ ਨਾ ਹੀ ਕਿਸੀ ਤੋਂ ਲਓ। ਇਨ੍ਹਾਂ ਨੂੰ ਘਰ ਵਿੱਚ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ।

ਰੁਮਾਲ –
ਅਸੀਂ ਕਿਸੀ ਨੂੰ ਰੁਮਾਲ ਤੋਹਫ਼ੇ ਵਿੱਚ ਦੇਣਾ ਰੋਮਾਂਟਿਕ ਮੰਨਦੇ ਹਾਂ ਪਰ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ। ਤੁਹਾਨੂੰ ਦੱਸ ਦਈਏ ਕਿ ਤੋਹਫੇ ਵਿੱਚ ਰੁਮਾਲ ਦੇਣਾ ਦੁੱਖ ਦਾ ਕਾਰਨ ਮੰਨਿਆ ਗਿਆ ਹੈ। ਜੇਕਰ ਪਤੀ-ਪਤਨੀ ਇੱਕ-ਦੂਜੇ ਨੂੰ ਰੁਮਾਲ ਤੋਹਫ਼ੇ ਵਿੱਚ ਦਿੰਦੇ ਹਨ ਤਾਂ ਉਨ੍ਹਾਂ ‘ਚ ਬਿਨਾਂ ਵਜ੍ਹਾ ਲੜਾਈ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਘੜੀ –
ਘੜੀ ਗਿਫ਼ਟ ਕਰਨਾ ਵੀ ਇੱਕ ਬਹੁਤ ਮਸ਼ਹੂਰ ਗਿਫਟ ਆਈਡਿਆ ਮੰਨਿਆ ਜਾਂਦਾ ਹੈ ਪਰ ਅਸਲ ‘ਚ ਇਸ ਨੂੰ ਚੰਗਾ ਤੋਹਫ਼ਾ ਨਹੀਂ ਮੰਨਿਆ ਜਾਂਦਾ। ਦਰਅਸਲ ਕਿਸੀ ਨੂੰ ਤੋਹਫ਼ੇ ਵਿੱਚ ਘੜੀ ਦੇਣਾ ਜ਼ਿੰਦਗੀ ਦੀ ਤਰੱਕੀ ਨੂੰ ਰੋਕਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *