Happy Promise Day : ਪ੍ਰੋਮਿਸ ਡੇਅ ‘ਤੇ ਆਪਣੇ ਪਿਆਰ ਨਾਲ ਕਰੋ ਅਹਿਮ ਵਾਅਦੇ

ਜਲੰਧਰ- (ਵਿਸ਼ਾਲ),ਰੋਜ਼ ਡੇਅ ਤੋਂ ਸ਼ੁਰੂ ਹੋਣ ਵਾਲੇ ਵੈਲੇਨਟਾਈਨ ਵੀਕ ਚ ਪ੍ਰਪੋਜ਼ ਡੇਅ ਤੋਂ ਬਾਅਦ ਚਾਕਲੇਟ ਦੀ ਮਿਠਾਸ ਤੇ ਟੈਡੀ ਡੇਅ ਜਿਹਾ ਪਿਆਰਾ ਤੋਹਫਾ ਦੇਣ ਤੋਂ ਬਾਅਦ ਮਹਿਬੂਬ ਨਾਲ ਜਿਉਣ-ਮਰਨ ਦੀਆਂ ਕਸਮਾਂ ਖਾਣ ਦਾ ਪ੍ਰੋਮਿਸ ਡੇਅ ਜੀਵਨ ‘ਚ ਕੁਝ ਨਵਾਂ ਰੰਗ ਭਰਦਾ ਹੈ।ਪ੍ਰੋਮਿਸ ਡੇਅ ਨੂੰ ਯਾਦਗਾਰ ਬਣਾਉਣ ਚ ਫਿਲਮੀ ਗੀਤਾਂ ਦਾ ਸਦੀਆਂ ਤੋਂ ਅਹਿਮ ਰੋਲ ਰਿਹਾ ਹੈ। ਕਿਉਂਕਿ ਜੀਵਨ ਚ ਪਿਆਰ ਦਾ ਆਗਮਨ ਹਰ ਇਨਸਾਨ ਦੀ ਜ਼ਿੰਦਗੀ ਨੂੰ ਰੋਮਾਂਚਿਤ ਕਰਦਾ ਹੈ। ਮਾਰਕੀਟ ਚ ਇਸ ਸਮੇਂ ਨੌਜਵਾਨਾਂ ਲਈ ਗਿਫਟਾਂ ਦੀ ਭਰਮਾਰ ਹੈ। ਦਿਲਕਸ਼ ਗਿਫਟਾਂ ਨੂੰ ਦੇਖਦੇ ਹੋਏ ਖਰੀਦਣ ਦਾ ਮਨ ਲਾਲਚੀ ਹੋ ਜਾਂਦਾ ਹੈ। ਇਨ੍ਹਾਂ ਦੀ ਕੀਮਤ 200 ਰੁਪਏ ਤੋਂ ਸ਼ੁਰੂ ਹੋ ਕੇ ਪੰਜ ਹਜ਼ਾਰ ਰੁਪਏ ਤਕ ਹੈ। ਜਦਕਿ ਮਨਮੋਹਕ ਕਾਰਡ 30 ਰੁਪਏ ਤੋਂ ਸ਼ੁਰੂ ਹੋ ਕੇ ਇਕ ਹਜ਼ਾਰ ਰੁਪਏ ਤਕ ਉਪਲਬਧ ਹਨ। ਗਿਫਟਾਂ ਚ ਮਿਊਜ਼ਿਕਲ ਆਇਟਮਾਂ ਦੀ ਰੇਂਜ ਜ਼ਿਆਦਾ ਹੈ।ਜੋ ਮਨਮੋਹਕ ਸੰਗੀਤ ਦੇ ਨਾਲ ਰੰਗ-ਬਿਰੰਗੀ ਰੋਸ਼ਨੀ ਫੈਲਾਉਂਦੀ ਹੈ

Leave a Reply

Your email address will not be published. Required fields are marked *