ਹਰਪ੍ਰੀਤ ਆਈ ਹਸਪਤਾਲ ਪਾਰਕਿੰਗ ਸਮੱਸਿਆ ਤੋਂ ਆਮ ਜਨਤਾ ਨੂੰ ਹੋ ਰਹੀ ਹੈ ਪ੍ਰੇਸ਼ਾਨੀ

ਜਲੰਧਰ, (ਸੰਜੇ ਸ਼ਰਮਾ/ਰੋਹੀਤ ਭਗਤ)-ਸ਼ਹਿਰ ’ਚ ਹਸਪਤਾਲ ਤਾਂ ਅਨਗਿਣਤ ਹਨ। ਮਰੀਜਾਂ ਤੋਂ ਲਗਾਤਾਰ ਦੋਗੁਣੇ ਪੈਸੇ ਦੀ ਵਸੂਲੀ ਕੀਤੀ ਜਾਂਦੀ ਹੈ। ਪਰ ਜੇਕਰ ਗੱਲ ਕਰੀਏ ਪਾਰਕਿੰਗ ਦੀ ਥਾਂ ਬੇਸਮੈਂਟ ਅੰਦਰ ਬਣਾਏ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਆਈ ਐਂਡ ਡੈਂਟਲ ਕੇਅਰ ਸੈਂਟਰ ਐਂਡ ਲੈਸਿਕ ਲੇਜਰ ਸੈਂਟਰ ਨਾਮਕ ਹਸਪਤਾਲ ਦੀ ਪਾਰਕਿੰਗ ਸਹੀ ਢੰਗ ਨਾਲ ਨਾ ਹੋਣ ਕਾਰਨ ਕੋਲੋਂ ਦੀ ਲੰਘਦੇ ਸਮੇਂ ਵਾਹਨ ਚਾਲਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਵਾਹਨ ਹਸਪਤਾਲ ਦੇ ਦੀਵਾਰ ਦੇ ਨਾਲ ਖੜ੍ਹੇ ਹੁੰਦੇ ਹਨ ਜਿਸ ਕਾਰਨ ਦੂਸਰੇ ਵਾਹਨ ਚਾਲਕ ਆਪਸ ਵਿਚ ਭਿੜ ਜਾਂਦੇ ਹਨ। ਇਸ ਨਾਲ ਮਰੀਜਾਂ ਨੂੰ ਅਤੇ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਰੋਡ ਜਿਆਦਾ ਚੱਲਣ ਕਾਰਨ ਵਾਹਨ ਹਸਪਤਾਲ ਦੇ ਗੇਟ ਕੰਢੇ ਖੜ੍ਹੇ ਹੁੰਦੇ ਹਨ ਜਿਸ ਕਾਰਨ ਅਕਸਰ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਕੀ ਕਹਿੰਦੇ ਹਨ ਹਸਪਤਾਲ ਕਰਮਚਾਰੀ
ਜਦੋਂ ਇਸ ਬਾਰੇ ਹਸਪਤਾਲ ਦੇ ਮੁਖੀ ਡਾਕਟਰ ਹਰਪ੍ਰੀਤ ਸਿੰਘ ਧੀਮਾਨ ਨੂੰ ਇਸ ਬਾਰੇ ਮਿਲਣਾ ਚਾਹਿਆ ਤਾਂ ਉਨ੍ਹਾਂ ਦੇ ਆਫਿਸ ਦੇ ਕਰਮਚਾਰੀ ਵੱਲੋਂ ਮਿਲਾਉਣ ਤੋਂ ਸਖਤ ਮਨ੍ਹਾ ਕਰ ਦਿੱਤਾ।

Leave a Reply

Your email address will not be published. Required fields are marked *