ਫਿਰੋਜ਼ਪੁਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਮੌਤਾਂ, 8 ਗੰਭੀਰ ਜ਼ਖਮੀ

ਫ਼ਿਰੋਜ਼ਪੁਰ, 1 ਫਰਵਰੀ 2021 : ਫਿਰੋਜ਼ਪੁਰ ’ਚ ਛੋਟੇ ਹਾਥੀ ਦੀ 18 ਟਾਇਰਾ ਟਰਾਲੇ ਨਾਲ ਟੱਕਰ ਹੋਣਾ ਕਾਰਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਜ਼ਖਮੀ ਹੋ ਗਏ।  ਜਾਣਕਾਰੀ ਮੁਤਾਬਕ ਤਹਿਸੀਲ ਜ਼ੀਰਾ ਦੇ ਮੱਲਾਂਵਾਲਾ ਨੇੜੇ ਬਸਤੀ ਚੰਦੇ ਵਾਲੀ ਉਰਫ਼ ਕਾਮਲ ਵਾਲਾ ਖ਼ੁਰਦ ਦੇ ਵਾਸੀ ਇਹ ਸਾਰੇ ਵਿਅਕਤੀ ਛੋਟੇ ਹਾਥੀ ’ਤੇ ਸਵਾਰ ਹੋ ਕੇ ਕਰਤਾਰਪੁਰ ਵਿਖੇ ਮਜ਼ਦੂਰੀ ਕਰਨ ਜਾ ਰਹੇ ਸੀ। ਹਾਦਸੇ ਦੌਰਾਨ ਮੱਖੂ ਨਜ਼ਦੀਕ ਗਿਦੜਵਿੰਡੀ ਪੁਲ ’ਤੇ ਇਨ੍ਹਾਂ ਦੇ ਛੋਟੇ ਹਾਥੀ ਦੀ 18 ਟਾਇਰਾਂ ਟਰਾਲੇ ਨਾਲ ਟੱਕਰ ਹੋ ਗਈ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿਨ੍ਹਾਂ ’ਚੋਂ 6 ਦੀ ਮੌਤ ਹੋ ਗਈ, ਜਦਕਿ ਬਾਕੀ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

Leave a Reply

Your email address will not be published. Required fields are marked *