ਸਾਂਝ ਕੇਂਦਰ ਸਬ-ਡਵੀਜਨ ਮਾਡਲ ਟਾਊਨ ’ਚ ਸਾਂਝ ਕਮੇਟੀ ਮੈਬਰਾ ਦੀ ਮੀਟਿੰਗ ਹੋਈ

ਜਲੰਧਰ, (ਸੰਜੇ ਸ਼ਰਮਾ)-ਡਿਸਟਿਕ ਜਿਲਾ-ਕਮਿਊਨਿਟੀ ਪੁਲਿਸ ਅਫਸਰ ਕਮ-ਡੀ.ਸੀ.ਪੀ. ਹੈੱਡ ਕੁਆਰਟਰ ਸ਼੍ਰੀ ਅਰੁਣ ਸੈਣੀ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਾਂਝ ਕੇਦਰ ਸਬ-ਡਵੀਜਨ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਗੁਰਦੀਪ ਲਾਲ ਦੀ ਪ੍ਰਧਾਨਗੀ ਹੇਠ ਸਾਂਝ ਕੇਦਰ ਸਬ-ਡਵੀਜਨ ਮਾਡਲ ਟਾਊਨ ਵਿੱਚ ਸਾਂਝ ਕਮੇਟੀ ਮੈਬਰਾ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਮਸਲਿਆ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ’ਤੇ ਇੰਸਪੈਕਟਰ ਗੁਰਦੀਪ ਲਾਲ ਨੇ ਸਾਂਝ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਏਰੀਏ ਵਿੱਚ ਸਾਂਝ ਕੇਂਦਰਾ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਸੇਵਾਵਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੱਸਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾ ਨੂੰ ਕੋਵਿਡ-19 ਦੀ ਸਮੱਸਿਆ ਪ੍ਰਤੀ ਪੰਜਾਬ ਸਰਕਾਰ ਵਾ ਮਾਨਯੋਗ ਸੀ.ਪੀ. ਸਾਹਿਬ ਦੁਆਰਾ ਜਾਰੀ ਹਦਾਇਤਾ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਮੌਕੇ ’ਤੇ ਸ਼੍ਰੀ ਵਿਕਰਮ ਭੰਡਾਰੀ ਸੈਕਟਰੀ ਸਬ-ਡਵੀਜਨ ਸਾਂਝ ਕੇਂਦਰ ਮਾਡਲ ਟਾਊਨ ਰਾਸ਼ਟਰੀ ਸਹਾਇਕ ਮਹਾਸਚਿਵ (AIACC) ਤੋਂ ਇਲਾਵਾ ਸੰਦੀਪ ਧਾਮੀ, ਰਜੇਸ਼ ਨਈਅਰ, ਅਰੁਣ ਭੰਡਾਰੀ, ਰਾਮ ਸਿੰਘ ਇੰਨਸਾਫ ਵਾ-ਸਾਂਝ ਕੇਂਦਰ ਸਟਾਫ ਮੀਟਿੰਗ ਵਿੱਚ ਸ਼ਾਮਿਲ ਸਨ।

Leave a Reply

Your email address will not be published. Required fields are marked *