ਜਲੰਧਰ, (ਸੰਜੇ ਸ਼ਰਮਾ)-ਅੱਜ ਪੰਜਾਬ ਆਮ ਆਦਮੀ ਪਾਰਟੀ ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਰਾਘਵ ਚੱਢਾ ਤੋਂ ਸਿੱਖੀ ਨਾਲ ਸਬੰਧਿਤ ਮੁੱਦਿਆਂ ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਇਸ ਤੇ ਰਾਘਵ ਚੱਢਾ ਨੇ ਕਿਹਾ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸਿੱਖ ਧਰਮ ਨਾਲ ਸਬੰਧਿਤ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਉਠਾਉਂਦੀ ਰਹੀ ਹੈ ਅਤੇ ਮੈਂ ਮੀਟਿੰਗ ਵਿਚ ਸ਼ਾਮਲ ਸਭ ਜਥੇਬੰਦੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਸਿੱਖ ਕੌਮ ਦੀ ਚਡ਼੍ਹਦੀ ਕਲਾ ਲਈ ਜੋ ਵੀ ਹੋ ਸਕਿਆ ਅਸੀਂ ਵੱਧ ਚਡ਼੍ਹ ਕੇ ਕਰਾਂਗੇ ਮੀਟਿੰਗ ਵਿਚ ਸਿੱਖ ਤਾਲਮੇਲ ਕਮੇਟੀ ਭਾਈ ਘਨੱਈਆ ਸੇਵਕ ਦਲ ਗੁਰਦੁਆਰਾ ਦੂਖ ਨਿਵਾਰਨ ਗੁਰੂ ਤੇਗ ਬਹਾਦਰ ਨਗਰ ਦੁਸ਼ਟ ਦਮਨ ਦਲ ਖ਼ਾਲਸਾ ਪੰਜਾਬ ਗੱਤਕਾ ਐਸੋਸੀਏਸ਼ਨ ਗੁਰਦੁਆਰਾ ਗੁਰਦੇਵ ਨਗਰ ਅਤੇ ਦਸਮੇਸ਼ ਫੁਲਵਾੜੀ ਸ਼ਾਨੇ ਖ਼ਾਲਸਾ ਦੇ ਪ੍ਰਤੀਨਿਧੀ ਸ਼ਾਮਲ ਹੋਏ ਇਸ ਮੀਟਿੰਗ ਦਾ ਪ੍ਰਬੰਧ ਖੁਖਰੈਣ ਬਰਾਦਰੀ ਦੇ ਪ੍ਰਧਾਨ ਹਰਪਾਲ ਸਿੰਘ ਚੱਢਾ ਵੱਲੋਂ ਕੀਤਾ ਗਿਆ ਜਿਨ੍ਹਾਂ ਵਲੋਂ ਰਾਘਵ ਚੱਢਾ ਦੇ ਸਨਮਾਨ ਵਿੱਚ ਇੱਕ ਸਨਮਾਨ ਸਮਾਰੋਹ ਵੀ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਨਮਾਨ ਚਿੰਨ੍ਹ ਅਤੇ ਦੁਮਾਲੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਰਾਘਵ ਚੱਢਾ ਨੇ ਸਨਮਾਨ ਕਰਨ ਲਈ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਤੁਹਾਡੀਆਂ ਇੱਛਾਵਾਂ ਤੇ ਪੂਰਾ ਉਤਰਨ ਦਾ ਯਤਨ ਕਰਨਗੇ ਮੀਟਿੰਗ ਵਿਚ ਸਿੱਖ ਆਗੂਆਂ ਜਿਨ੍ਹਾਂ ਵਿੱਚ ਹਰਪਾਲ ਸਿੰਘ ਚੱਢਾ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਕੰਵਲਜੀਤ ਸਿੰਘ ਟੋਨੀ ਮਨਜੀਤ ਸਿੰਘ ਠੁਕਰਾਲ ਚਰਨਜੀਤ ਸਿੰਘ ਚੱਢਾ ਕੰਵਲਜੀਤ ਸਿੰਘ ਆਰੇ ਵਾਲੇ ਗੁਰਜੀਤ ਸਿੰਘ ਸਤਨਾਮੀਆ ਅਮਰਜੀਤ ਸਿੰਘ ਆਨੰਦ ਜਤਿੰਦਰਪਾਲ ਸਿੰਘ ਮਝੈਲ ਵਿੱਕੀ ਖਾਲਸਾ ਨਰਿੰਦਰ ਸਿੰਘ ਰਾਏ ਨਗਰ ਆਦਿ ਸ਼ਾਮਲ ਸਨ ਨੇ ਕਿਹਾ ਕਿ ਅਸੀਂ ਸਭ ਸਿੱਖੀ ਨੂੰ ਸਮਰਪਿਤ ਹਾਂ ਜੋ ਕੋਈ ਵੀ ਪਾਰਟੀ ਸਿੱਖੀ ਦੀ ਚਡ਼੍ਹਦੀ ਕਲਾ ਲਈ ਕੰਮ ਕਰੇਗੀ ਅਸੀਂ ਸਭ ਡਟ ਕੇ ਉਸ ਪਾਰਟੀ ਦਾ ਸਾਥ ਦੇਵਾਂਗੇ।