ਜਲੰਧਰ, (ਸੰਜੇ ਸ਼ਰਮਾ)-ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਅਤੇ ਤੇਰਾ ਤੇਰਾ ਹੱਟੀ ਵੱਲੋਂ ਕਿਸਾਨ ਵੀਰਾਂ ਦੀ ਚੜ੍ਹਦੀ ਕਲਾ ਲਈ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਇਨ੍ਹਾਂ ਜਥਿਆਂ ਵਿਚ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ, ਭਾਈ ਜਸਪਾਲ ਿਸੰਘ ਅਖੰਡ ਕੀਰਤਨੀ ਜੱਥਾ, ਭਾਈ ਜਸਬੀਰ ਸਿੰਘ, ਭਾਈ ਲਵਪ੍ਰੀਤ ਸਿੰਘ, ਭਾਈ ਮੰਗਤ ਸਿੰਘ ਤੇ ਬੀਬੀ ਬਲਜਿੰਦਰ ਕੌਰ ਦੇ ਨਾਮ ਪ੍ਰਮੁੱਖ ਸਨ। ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ਸੁਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਪੂਰ ਦੇ ਸਹਿਯੋਗ ਨਾਲ ਇਸ ਮੌਕੇ ਥੈਲੇਸੀਮੀਆ ਦੇ ਸ਼ਿਕਾਰ ਬੱਚਿਆਂ ਲਈ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ 45 ਦੇ ਕਰੀਬ ਸੰਗਤਾਂ ਨੇ ਆਪਣਾ ਖੂਨ ਦੇ ਕੇ ਬਣਦਾ ਫਰਜ ਅਦਾ ਕੀਤਾ।
ਸਮਾਗਮ ਦੀ ਸਫਲਤਾ ਵਿਚ ਭਾਈ ਘਨਈਆ ਜੀ ਸੇਵਕ ਦਲ, ਮਾਤਾ ਗੁਜਰੀ ਸੇਵਾ ਸੁਸਾਇਟੀ, ਅਰਦਾਸ ਤੇ ਆਗਾਜ ਸੰਸਥਾ, ਸ਼ਿਵ ਦੁਰਗਾ ਮੰਦਰ, ਗੁਰੂ ਰਵਿਦਾਸ ਸਭਾ, ਆਖਰੀ ਉਮੀਦ ਸੰਸਥਾ, ਸ਼ਿਵ ਮੰਦਰ ਸ਼ਾਸਤਰੀ ਨਗਰ, ਦੇਵਾ ਰਾਜ ਰਾਣੀ ਮੰਦਰ, ਬਾਲਾ ਜੀ ਦਰਬਾਰ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਵਿਚ ਕਈ ਸਮਾਜਿਕ ਤੇ ਰਾਜਨੀਤਿਕ ਸਖਸੀਅਤਾਂ ਨੇ ਵੀ ਹਾਜਰੀ ਭਰੀ। ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਲਾ, ਵਿਧਾਇਕ ਸੁਸ਼ੀਲ ਰਿੰਕੂ, ਜਿਲਾ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਮਹਿੰਦਰ ਭਗਤ, ਰਮਨ ਅਰੋੜਾ, ਤੇਗ ਸਿੰਘ ਬੱਲ ਸਮੇਤ ਕਈ ਅਹਿਮ ਸਖਸੀਅਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੌਰਾਨ ਸੰਗਤਾਂ ਨੂੰ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸੰਗਤਾਂ ਦੇ ਦਰਸ਼ਨ ਕਰਨ ਲਈ ਗੁਰਬਚਨ ਸਿੰਘ ਕਥੂਰੀਆ, ਗੁਰਦੇਵ ਸਿੰਘ ਭਾਟੀਆ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਪਰਮਪ੍ਰੀਤ ਸਿੰਘ ਵਿੱਟੀ, ਚਰਨਜੀਵ ਸਿੰਘ ਲਾਲੀ, ਤਜਿੰਦਰ ਸਿੰਘ ਪ੍ਰਦੇਸੀ, ਅਮਰਜੀਤ ਸਿੰਘ ਮੰਗਾ ਨਵਕੁੰਦਰਾ, ਮਨਸ਼ੀ ਧੀਰ, ਵਰਿੰਦਰ ਅਰੋੜਾ, ਦੀਪਕ ਜੌੜਾ, ਰਮੇਸ਼ ਸ਼ਰਮਾ, ਸੁਰਿੰਦਰ ਕੌੜਾ, ਦਰਸ਼ਨ ਜੈਰਵਾਲ, ਅਮਰਜੀਤ ਸਿੰਘ ਧਮੀਜਾ, ਇੰਦਰਬੀਰ ਸਿੰਘ, ਚਰਨਜੀਤ ਸਿੰਘ ਮੱਕੜ, ਅੰਮਿ੍ਰਤਪਾਲ ਸਿੰਘ ਭਾਟੀਆ, ਗੁਰਜੀਤ ਸਿੰਘ ਪੋਪਲੀ, ਗੁਰਬਖਸ਼ ਸਿੰਘ, ਜੋਗਿੰਦਰ ਸਿੰਘ ਗਾਂਧੀ, ਦਰਸ਼ਨ ਸਿੰਘ ਗੁਲਾਟੀ, ਅਸ਼ਵਨੀ ਕੁਮਾਰ, ਹਰਪਾਲ ਸਿੰਘ, ਅੰਮਿ੍ਰਤਪਾਲ ਸਿੰਘ ਸਮਲੋਕ, ਨਿਰੰਜਨ ਸਿੰਘ, ਜਤਿੰਦਰ ਕੁਮਾਰ, ਨਵਨੀਤ ਸਿੰਘ ਆਸ਼ੂ, ਅਮਰਜੀਤ ਸਿੰਘ ਭਾਟੀਆ, ਜਸਪ੍ਰੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ, ਰਣਜੀਤ ਸਿੰਘ ਰਾਣਾ, ਗੌਰਵ ਅਰੋੜਾ ਸਮੇਤ ਕਈ ਅਹਿਮ ਸਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਹਾਜਰ ਹੋਈਆਂ।