ਪਿਤਾ ਕਰ ਰਿਹੈ ਸਰੀਰਕ ਸ਼ੋਸ਼ਣ…ਲੋਕ ਲਾਜ ਦੇ ਨਾਂਅ ‘ਤੇ ਚੁੱਪ ਨਾ ਰਹੋ, ਆਪਣੇ ਲਈ ਮਜ਼ਬੂਤ ਬਣੋ

ਮੈਂ 17 ਸਾਲ ਦੀ ਵਿਦਿਆਰਥਣ ਹਾਂ। ਮੇਰੇ ਪਿਤਾ ਬਿਜ਼ਨੈੱਸਮੈਨ ਹਨ ਅਤੇ ਮਾਂ ਹਾਊਸ ਵਾਈਫ ਹੈ। ਅਸੀਂ ਦੋ ਭੈਣਾਂ ਹਾਂ- ਮੈਂ ਅਤੇ ਮੇਰੀ ਵੱਡੀ ਭੈਣ। ਮੇਰੀ ਭੈਣ ਦੀ ਉਮਰ 27 ਸਾਲ ਦੀ ਹੈ। ਹੁਣੇ ਹਾਲ ਵਿੱਚ ਮੈਂ ਆਪਣੇ ਘਰ ਵਿੱਚ ਯੋਨ ਸ਼ੋਸ਼ਣ ਹੁੰਦੇ ਵੇਖਿਆ ਹੈ। ਮੇਰੀ ਸਮਝ ਵਿੱਚ ਨਹੀਂ ਆ ਰਿਹਾ ਹੈ ਕਿ ਮੈਂ ਕੀ ਕਰਾਂ। ਮੇਰੀ ਮਾਂ ਮੇਰੇ ਦਾਦਾ-ਦਾਦੀ ਦੀ ਦੇਖਭਾਲ ਲਈ ਪਿੰਡ ਜਾਂਦੀ ਰਹਿੰਦੀ ਹੈ ਅਤੇ ਕਈ ਵਾਰ ਹਫ਼ਤਿਆਂ ਉੱਥੇ ਰਹਿ ਜਾਂਦੀ ਹੈ। ਇਸ ਦੌਰਾਨ ਮੇਰੇ ਪਿਤਾ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਕਮਰੇ ਵਿੱਚ ਸੌਣ ਲਈ ਆਉਂਦੇ ਹਨ। ਉਹ ਮੇਰੀ ਭੈਣ ਦੇ ਬੈੱਡ ਉੱਤੇ ਸੋ ਜਾਂਦੇ ਹਨ ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਬੈੱਡ ਉੱਤੇ ਸੌਣ ਨਹੀਂ ਦਿੰਦੀ। ਇੱਕ ਵਾਰ ਜਦੋਂ ਕਮਰੇ ਵਿੱਚ ਰੌਸ਼ਨੀ ਘੱਟ ਸੀ ਮੈਂ ਆਪਣੇ ਪਿਤਾ ਨੂੰ ਭੈਣ ਦੀ ਪਿੱਠ ਅਤੇ ਛਾਤੀ ਨੂੰ ਸਹਿਲਾਉਦੇ ਹੋਏ ਵੇਖਿਆ ਹੈ। ਅਜਿਹਾ ਉਹ ਮੈਨੂੰ ਦਿਖਾ ਕੇ ਕਰ ਰਿਹਾ ਸੀ ਅਤੇ ਸ਼ਾਇਦ ਮੈਨੂੰ ਵੀ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਰਿਹਾ ਸੀ। ਦਸ ਮਿੰਟ ਤੋਂ ਬਾਅਦ ਉਹ ਲੋਕ ਕੰਬਲ ਦੇ ਅੰਦਰ ਚਲੇ ਗਏ ਅਤੇ ਫਿਰ ਉਹ ਸੰਭੋਗ ਕਰ ਰਹੇ ਸਨ। ਮੈਂ ਇਸ ਦੇ ਬਾਰੇ ਵਿੱਚ ਆਪਣੀ ਮਾਂ ਨੂੰ ਨਾ ਦੱਸ ਸਕੀ ਕਿਉਂਕਿ ਫਿਰ ਮੇਰਾ ਪਰਿਵਾਰ ਬਰਬਾਦ ਹੋ ਜਾਵੇਗਾ। ਕ੍ਰਿਪਾ ਦੱਸੋ ਮੈਂ ਕੀ ਕਰ ਸਕਦੀ ਹਾਂ।

Leave a Reply

Your email address will not be published. Required fields are marked *