ਚੰਡੀਗੜ੍ਹ, 2 ਅਗਸਤ, 2020 : ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਧਰਮ ਪਤਨੀ ਰਮੀਜ਼ਾ ਹਕੀਮ ਨੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਵਕੀਲ ਵਜੋਂ ਪ੍ਰੈਕਟਿਸ ਕਰਨਾ ਚਾਹੁੰਦ ਹਨ। ਐਡਵੋਕੇਟ ਜਨਰਲ ਦਫਤਰ ਦੇ ਸਾਥੀਆਂ ਨੂੰ ਭੇਜੇ ਸੰਦੇਸ਼ ਵਿਚ ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਤੁਹਾਡੇ ਨਾਲ ਕੰਮ ਕਰਨਾ ਉਹਨਾਂ ਦੇ ਜੀਵਨ ਦਾ ਇਕ ਬੇਹਤਰੀਨ ਦੌਰ ਰਿਹਾ ਹੈ। ਪਰ ਮੌਜੂਦਾ ਹਾਲਾਤਾਂ ਤੇ ਨਿੱਜੀ ਕਾਰਨਾਂ ਕਰ ਕੇ ਉਹ ਹੋਰ ਜ਼ਿਆਦਾ ਪੰਜਾਬ ਸਰਕਾਰ ਨੂੰ ਸੇਵਾਵਾਂ ਨਹੀਂ ਦੇ ਸਕਦਾ। ਇਸ ਲਈ ਉਹ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਅਸਤੀਫਾ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਪ੍ਰਾਈਵੇਟ ਪ੍ਰੈਕਟਿਸ ਕਰਨਾ ਚਾਹੁੰਦੇ ਹਨ।