ਨਵੀਂ ਦਿੱਲੀ- ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਟਸਐਪ ਉੱਤੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਸਰਕਾਰ ਦੀ ਇਸ ਪਹਿਲਕਦਮੀ ਨਾਲ, ਵਟਸਐਪ ‘ਤੇ ਸਿਰਫ ‘Hi’ ਲਿਖ ਕੇ ਭੇਜਣ ਨਾਲ ਵਿਅਕਤੀ ਨੂੰ ਆਪਣ ਗ੍ਰਹਿ ਰਾਜ ਵਿਚ ਨੌਕਰੀ ਬਾਰੇ ਹੁਨਰ ਦੇ ਅਨੁਸਾਰ ਜਾਣਕਾਰੀ ਮਿਲ ਜਾਵੇਗੀ। ਇਹ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀਐਸਟੀ) ਦੁਆਰਾ ਲਾਂਚ ਕੀਤੀ ਗਈ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਚੈਟਬੋਟ ਰਾਹੀਂ ਕੀਤਾ ਜਾਵੇਗਾ।