ਜਲੰਧਰ, (ਸੰਜੇ ਸ਼ਰਮਾ)- ਅੱਜ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਦੇ ਐਨ ਜਿਓ ਸੰਸਥਾਵਾਂ ਜਿਸ ਵਿੱਚ ਸੁਰਭੀ ਕਲੱਬ, ਆਗਾਜ਼ ਕਲੱਬ ਆਦਿ ਦੇ ਮੈਂਬਰਾਂ ਨੇ ਧਿਆਨ ਵਿੱਚ ਲੈ ਕੇ ਆਂਦਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਮਰੀਜਾਂ ਦਾ ਇਲਾਜ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਕਰਨ ਨਾਲ ਸੂਬੇ ਵਿੱਚ ਸਤਿੱਥ ਪ੍ਰਾਈਵੇਟ ਹਸਪਤਾਲ ਕਰੋਨਾ ਮਰੀਜ਼ਾਂ ਨੂੰ ਇਲਾਜ ਦਾ ਇਲਾਜ ਕਰਨ ਲਈ ਭਾਰੀ ਰਕਮਾਂ ਵਸੂਲ ਕਰ ਰਹੇ ਨੇ ਜਿਸ ਕਾਰਨ ਸੂਬੇ ਵਿੱਚ ਕਰੋਨਾ ਮਰੀਜਾਂ ਦਾ ਇਲਾਜ਼ ਪ੍ਰਾਈਵੇਟ ਹਸਪਤਾਲਾਂ ਤੌ ਕਰਵਾ ਰਹੇ ਮਰੀਜਾਂ ਦੇ ਵਾਰਿਸਾਂ ਵਿੱਚ ਹਾਹਾਕਾਰ ਮੱਚ ਗਈ ਹੈ ਕਿਉਂਕਿ ਦਿੱਲੀ ਸਰਕਾਰ ਵਲੋਂ ਇਸ ਸੰਬੰਧੀ ਕਰੋਨਾ ਮਰੀਜਾਂ ਦੇ ਇਲਾਜ ਲਈ ਨਿਸਚਿਤ ਕੀਤੀ ਰਕਮ ਪੰਜਾਬ ਵਿੱਚ ਲਾਗੂ ਰੇਟਾ ਤੌ ਕਈ ਗੁਣਾਂ ਜਿਆਦਾ ਹੈ। ਸ ਸਰਬਜੀਤ ਸਿੰਘ ਮੱਕੜ ਨੇ ਐਨ ਜਿਓਸ ਦੇ ਮੈਂਬਰਾਂ ਦੀ ਗੱਲ ਸੁਣਨ ਉਪਰੰਤ ਅੱਜ ਇੱਥੇ ਇੱਕ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਸਰਕਾਰ ਦੀ ਨਕਲ ਤਾਂ ਕਰ ਲਈ ਹੈ ਪਰ ਇਸ ਸੰਬੰਧੀ ਅਕਲ ਨਹੀਂ ਵਰਤੀ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਇੱਕ ਗਰੀਬ ਸੂਬਾ ਹੈ ਜਦ ਕਿ ਇਸ ਦੇ ਮੁਕਾਬਲੇ ਦਿੱਲੀ ਇੱਕ ਅਮੀਰ ਸਟੇਟ ਉਹਨਾਂ ਇਹ ਵੀ ਕਿਹਾ ਕੇ ਦਿੱਲੀ ਸਰਕਾਰ ਵਲੋਂ ਕਰੋਨਾ ਦੇ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ਼ ਕਾਰਵਉਣ ਲਈ ਨਿਸਚਤ ਕੀਤੇ ਰੇਟ ਪੰਜਾਬ ਵਿੱਚ ਨਿਸਚਿਤ ਕੀਤੇ ਰੇਟਾ ਨਾਲੋਂ ਕਈ ਗੁਣਾ ਵੱਧ ਹਨ ਉਹਨਾਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕੇ ਸਰਕਾਰ ਵਲੋਂ ਸੂਬੇ ਵਿੱਚ ਸਤਿੱਥ ਰੈਡ ਕ੍ਰਾਸ ਦੀਆਂ ਦੁਕਾਨਾਂ ਤੌ ਕਰੋਨਾ ਦੇ ਮਰੀਜ਼ਾਂ ਲਈ ਵਾਜਿਬ ਕੀਮਤਾਂ ਤੇ ਦਵਾਈਆਂ ਮੁਹਈਆ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੂਬੇ ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਸਰਕਾਰ ਦੇ ਪੈਟਰਨ ਨੂੰ ਤੁਰੰਤ ਬੰਦ ਕੀਤਾ ਜਾਵੇ, ਇਸ ਮੀਟਿੰਗ ਵਿੱਚ, ਪਰਮਪ੍ਰੀਤ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ, ਇੰਦਰਪ੍ਰੀਤ ਸਿੰਘ,,ਤਰੁਣ ਗਰਗ ਵਿਕਾਸਜੀਤ ,ਸਤਿੰਦਰ ਵਾਲਿਆ, ਅਮਰਜੀਤ, ਵਿਸ਼ਾਲ, ਕਮਲਦੀਪ, ਜੱਸਦੀਪ, ਹਰਸ਼ ਗੁਪਤਾ, ਗੌਰਵ, ਦੀਪਕ, ਪੰਕਜ ਭਰਤ, ਰੋਕੀ, ਰਜਤ, ਵਿਕਾਸ,ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਾਰਜ ਆਦਿ ਹਾਜ਼ਿਰ ਸਨ।