ਜਲੰਧਰ, (ਸੰਜੇ ਸ਼ਰਮਾ)-ਆਲ ਪੇਰੇਂਟਸ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪ੍ਰੈਸ ਕਲੱਬ ਵਿਖੇ ਕੀਤੀ ਗਈ। ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ (ਨਿਜੀ) ਸਕੂਲਾਂ ਵਿੱਚ ਪੜਦੇ ਬੱਚਿਆਂ ਦੇ ਮਾਪਿਆ ਵੱਲੋਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਨਿਜੀ ਫਾਇਦੇਆਂ ਲਈ ਅਨਏਡਡ ਸਕੂਲਾਂ ਨੇ ਧੱਜਿਆਂ ਉਡਾਇਆਂ ਅਤੇ ਆਪਣੀ ਮਰਜੀ ਨਾਲ ਤੋੜ ਮਰੋੜ ਕੇ ਪੇਸ਼ ਕੀਤਾ। ਸਮਾਜ ਵਿੱਚ ਅਰਾਜਕਤਾ ਦਾ ਮਾਹੋਲ ਬਣਾ ਦਿੱਤਾ । ਅਨਏਡਡ ਸਕੂਲ ਹਮੇਸ਼ਾ ਹਿੱਕ ਠੋਕ ਕੇ ਦਾਅਵਾ ਕਰਦੇ ਨੇ ਕਿ ਅਸੀਂ ਵਧੀਆ ਤੇ ਮਿਆਰੀ ਸਿੱਖਿਆ ਮੁਹਇਆ ਕਰਨ ਵਿੱਚ ਵੱਡਾ ਯੋਗਦਾਨ ਪਾਈਆ । ਪਰ ਮਾਪਿਆ ਨੇ ਵੱਡਾ ਸਵਾਲ ਇਹ ਖੜਾ ਕੀਤਾ ਹੈ ਕਿ ਅਗਰ ਸਕੂਲ ਹੀ ਸਰਕਾਰ ਅਤੇ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਕੇ ਆਪਣੀ ਮਨਮਰਜੀ ਨਾਲ ਹਮੇਸ਼ਾਂ ਆਪਣੇ ਹੱਕ ਵਿੱਚ ਪੇਸ਼ ਕਰਕੇ ਮਾਪਿਆ ਨੂੰ ਸ਼ਰੇਆਮ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ । ਇਹ ਸਾਡੇ ਬੱਚਿਆਂ ਨੂੰ ਮੋਲਿਕ ਤੇ ਮਿਆਰੀ ਸਿੱਖਿਆ ਕੀ ਦੇਣਗੇ ਜੋ ਆਪਹੀ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਵਹੇਲਨਾ ਕਰ ਰਹੇ ਹਨ । ਮਾਪਿਆਂ ਨੇ ਕਿਹਾ ਕਿ, ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਆਫ ਇੰਡਿਆ ਦਾ ਅੰਤਰਿਮ ਫੈਸਲਾ ਆਇਆ ਸੀ, ਜੋਕਿ ਅਜੇ ਆਖਰੀ ਫੈਸਲਾ ਨਹੀ ਹੈ। ਇਸ ਫੈਸਲੇ ਨੂੰ ਲੈਕੇ ਕੁੱਝ ਇੱਕ ਨਿਜੀ ਸਕੂਲ ਐਸੋਸਿੲਸ਼ਨਾਂ ਗਲਤ ਤਰੀਕੇ ਨਾਲ ਆਮ ਜਨਤਾ ਨੂੰ ਗੁਮਰਾਹ ਕਰਕੇ ਨਿਰਦੇਸ਼ਾਂ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ ਅਤੇ ਮਾਂਪਿਆਂ ਵਿੱਚ ਇੱਕ ਡਰ ਦਾ ਮਾਹੋਲ ਬਣਾ ਰਹੇ ਹਨ ਤਾਂ ਜੋ ਉਹਨਾ ਨੂੰ ਵੱਧ ਤੋਂ ਵੱਧ ਰਕਮ ਵਸੂਲ ਹੋ ਜਾਵੇ ।