
ਜਲੰਧਰ, (ਸੰਜੇ ਸ਼ਰਮਾ)-ਬਸ਼ਤੀ ਸ਼ੇਖ ਸਤਰਾ ਮੁਹੱਲਾ ’ਚ ਬਿਜਲੀ ਦੀ ਤਾਰਾਂ ਦੀਆਂ ਗੁੰਜਲਾਂ ਕਾਫੀ ਹਨ। ਜਿਸ ਕਾਰਨ ਕੋਈ ਵੱਡਾ ਹਾਦਸਾ ਨੂੰ ਦਾਵਤਾ ਦੇ ਸਕਦਾ ਹੈ। ਤਾਰਾਂ ਉਪਰੋਂ ਟੈਲੀਫੋਨ ’ਤੇ ਟੀਵੀ ਕੇਵਲ ਦੀਆਂ ਗੁਜਰ ਰਹੀਆਂ ਹਨ। ਜਿਸ ਕਾਰਨ ਤਾਰਾਂ ਦਾ ਗੁੰਜਲਾ ਕਾਫੀ ਹੈ। ਇਸ ਦੀ ਸ਼ਿਕਾਇਤ ਕਈ ਵਾਰ ਬਿਜਲੀ ਅਧਿਕਾਰੀ ਨੂੰ ਚੁੱਕੇ ਹਨ। ਉਨ੍ਹਾਂ ਵੱਲੋਂ ਜਵਾਬ ਇਕੋਂ ਹੀ ਮਿਲਦਾ ਹੈ ਇਹ ਏਰੀਆ ਸਾਡੇ ਵਿਚ ਨਹੀਂ ਹਨ। ਸੁਤਰਾਂ ਮੁਤਾਬਕ ਨੰਗੀਆਂ ਤਾਰਾਂ ਕਈ ਵਾਰ ਸਪਾਰਕ ਵੀ ਹੋ ਚੁੱਕੇ ਹਨ। ਜਿਸ ਦਾ ਨਿਸ਼ਾਨਾ ਕੰਧ ਉਪਰ ਦੇਖਿਆ ਜਾ ਸਕਦਾ ਹੈ। ਪ੍ਰਸ਼ਾਸਨ ਕੁੰਭ ਕਰਨ ਨਿੰਦ ਸੌ ਰਿਹਾ ਹੈ। ਮੌਕੇ ’ਤੇ ਮਿੰਕਲ ਨੇ ਕਿਹਾ ਕਿ ਸਾਡੇ ਘਰ ਪੈਂਟ ਦਾ ਕੰਮ ਚਲ ਰਿਹਾ ਹੈ। ਬਿਜਲੀ ਦੀਆਂ ਤਾਰਾਂ ਕਾਰਨ ਡਰ ਹੈ ਕਿ ਕੋਈ ਹਾਦਸਾ ਨਾ ਹੋ ਜਾਵੇ। ਕੰਧਾਂ ਦੇ ਕਿਨਾਰਿਆਂ ਬਕਾਇਦਾ ਲੋਹੇ ਦੀਆਂ ਐਗਲ ਲੱਗੇ ਹੋਏ ਹਨ, ਪਰ ਪ੍ਰਸ਼ਾਸਨ ਦੀ ਲਾਹਪ੍ਰਵਾਹੀ ਦੇਖਿਆ ਜਾ ਸਕਦਾ ਹੈ। ਇਸ ਬਾਰੇ ਕਈ ਵਾਰ ਇਲਾਕਾ ਦੇ ਜੇਈ ਬਿਨੀਤ ਨੂੰ ਕਹਿ ਚੁੱਕੇ ਹਾਂ ਉਨ੍ਹਾਂ ਵੱਲੋਂ ਬੰਦੇ ਭੇਜੇ ਜਾਂਦੇ ਹਨ ਪਰ ਕੁਝ ਨਹੀਂ ਕਰਕੇ ਜਾਂਦੇ ਹਨ। ਸਾਨੂੰ ਪ੍ਰੇਸ਼ਾਸਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਕੀ ਕਹਿੰਦੇ ਹਨ ਜੇਈ
ਜਦੋਂ ਇਸ ਬਾਰੇ ਇਲਾਕੇ ਦੇ ਜੇਈ ਕਰਨਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਨੂੰ ਭੇਜ ਕੇ ਦੇਖ ਲਵਾਂਗੇ।