ਪੀਐਮਜੀ ਹਸਪਤਾਲ ਨੇ ਬਚਾਈ ਬੱਚੇ ਦੀ ਜਾਨ

ਜਲੰਧਰ, (ਸੰਜੇ ਸ਼ਰਮਾ/ਰੋਹੀਤ ਭਗਤ)-ਕਪੂਰਥਲਾ ਚੌਂਕ ਲਾਗੇ ਸਥਿਤ ਪੀਐਮਜੀ ਹਸਪਤਾਲ ਵੱਲੋਂ ਹਰ ਹਫਤੇ ਵੀਰਵਾਰ ਨੂੰ 15 ਸਾਲ ਤੱਕ ਦੇ ਬੱਚਿਆਂ ਦੇ ਰੋਗਾਂ ਦਾ ਮੁਫਤ ਇਲਾਜ ਕੈਂਪ ਲਗਾਇਆ ਜਾਂਦਾ ਹੈ। ਹਸਪਤਾਲ ਦੇ ਡਾਕਟਰ ਸੁਰਜੀਤ ਕੌਰ ਮਦਾਨ ਅਤੇ ਉਨ੍ਹਾਂ ਦੀ ਟੀਮ ਨੇ ਜਿੰਦਗੀ ’ਤੇ ਮੌਤ ਨਾਲ ਜੂਝ ਰਹੇ ਇਸ ਬੱਚੇ ਦਾ ਇਲਾਜ ਕਰਨ ਦੌਰਾਨ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਭਾਰ 970 ਕਿਲੋ ਗ੍ਰਾਮ ਸੀ ਅਤੇ ਸਰੀਰਕ ਤੌਰ ’ਤੇ ਵੀ ਬੇਹੱਦ ਕਮਜ਼ੋਰ ਸੀ। ਡਿਸਚਾਰਜ ਸਮੇਂ ਬੱਚੇ ਦਾ ਵਜਨ 1.45 ਗ੍ਰਾਮ ਸੀ। ਹਸਪਤਾਲ ਵਿਚ ਇਲਾਜ ਕਰਨ ਸਮੇਂ ਬੱਚੇ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ। ਡਾ. ਸੁਰਜੀਤ ਕੌਰ ਮਦਾਨ ਨੇ ਦੱਸਿਆ ਕਿ ਬੱਚੇ ਨੂੰ ਤੰਦਰੁਸਤ ਕਰਕੇ ਘਰ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇਸ ਹਸਪਤਾਲ ’ਚ 15 ਸਾਲ ਤੱਕ ਦੇ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।¿;¿;

Leave a Reply

Your email address will not be published. Required fields are marked *