ਧੀ ਦੇ ਜਨਮ ‘ਤੇ ਟਰਾਂਸ ਜੈਂਡਰ ਕਹਿਣਗੇ ‘ਵਧਾਈਆਂ ਜੀ, ਧੀ ਹੋਈ ਹੈ’

ਜਲੰਧਰ ,(ਵਿਸ਼ਾਲ)-ਬੱਚੀਆਂ ਪ੍ਰਤੀ ਪਰਿਵਾਰ ਅਤੇ ਸਮਾਜ ਦੇ ਰਵੱਈਏ ਨੂੰ ਬਿਹਤਰ ਬਣਾਉਣ ਲਈ ਜ਼ਿਲ੍ਹ ਪ੍ਰਸ਼ਾਸਨ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਅਧੀਨ ਅੱਜ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਤਹਿਤ ਸ਼ਹਿਰ ‘ਚ ਧੀਆਂ ਦੇ ਜਨਮ ‘ਤੇ ਪਰਿਵਾਰ ਨੂੰ ਮੁਬਾਰਕਬਾਦ ਅਤੇ ਨਵ-ਜਨਮੀ ਬੱਚੀ ਨੂੰ ਅਸੀਸਾਂ ਦੇਣ ਲਈ ਟਰਾਂਸ ਜੈਂਡਰਜ਼ ਦੀ ਇਕ ਟੀਮ ਬਣਾਈ ਗਈ। ਅੱਜ ਇਹ ਟੀਮ ਵੱਲੋਂ ਜਲੰਧਰ ਦੇ ਰਸੀਲਾ ਨਗਰ ਵਿਖੇ ਪੁੱਜੀ, ਜਿੱਥੇ ਐੱਸਡੀਐੱਮ ਰਾਹੁਲ ਸਿੰਧੂ ਦੀ ਅਗਵਾਈ ਵਿਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਜਲੰਧਰ ਤੋਂ ਡੀਪੀਓ ਗੁਰਮਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਕ ਵਿਸ਼ੇਸ਼ ਪ੍ਰਰੋਗਰਾਮ ‘ਵਧਾਈਆਂ ਜੀ, ਧੀ ਹੋਈ ਹੈ’ ਕਰਵਾਇਆ ਗਿਆ। ਇਸ ਮੌਕੇ ਟੀਮ ਵੱਲੋਂ ਪਰਿਵਾਰ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਬੱਚੀ ਨੂੰ ਅਸੀਸਾਂ ਦਿੰਦੇ ਹੋਏ ਪੜ੍ਹ-ਲਿਖ ਕੇ ਵੱਡੀ ਅਫ਼ਸਰ ਬਣਨ ਦਾ ਆਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਐੱਸਡੀਐੱਮ ਰਾਹੁਲ ਸਿੰਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਲੜਕੀਆਂ ਪ੍ਰਤੀ ਆਪਣੀ ਸੋਚ ਬਦਲਣ ਲਈ ਜਾਗਰੂਕ ਕਰਨ ਵਾਸਤੇ ਇਹ ਵਿਸ਼ੇਸ਼ ਟੀਮ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਆਮ ਕਰ ਕੇ ਪੁੱਤਰ ਦੇ ਜਨਮ ਅਤੇ ਵਿਆਹ ਵੇਲੇ ਹੀ ਟਰਾਂਸ ਜੈਂਡਰਜ਼ ਵਧਾਈ ਲੈਣ ਆਉਂਦੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਵਿਸ਼ੇਸ਼ ਟੀਮ, ਜਿਨ੍ਹਾਂ ਘਰਾਂ ਵਿਚ ਬੇਟੀ ਹੋਈ ਹੋਵੇ, ਉਥੇ ਜਾਂਦੀ ਹੈ ਅਤੇ ਨਵ ਜਨਮੀ ਬੱਚੀ ਦੇ ਸਗਨ ਮਨਾ ਕੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਅਤੇ ਬੱਚੀ ਨੂੰ ਤੋਹਫ਼ੇ ਦੇ ਕੇ ਆਉਂਦੀ ਹੈ। ਇਸ ਦੇ ਨਾਲ ਹੀ ਪਰਿਵਾਰ ਅਤੇ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਵੀ ਧੀਆਂ ਪ੍ਰਤੀ ਆਪਣੀ ਸੋਚ ਬਦਲਣ ਲਈ ਪ੍ਰਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਹੋਰ ਪ੍ਰਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਟੀਮ ਨੂੰ ਰਮਨਪ੍ਰਰੀਤ ਕੌਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿਚ ਪੂਜਾ, ਪੰਮੀ, ਪੂਜਾ ਰਾਣੀ, ਰੂਬੀ, ਮੋਨਾ, ਪਰੀ, ਸੋਫੀਆ ਸ਼ਾਮਲ ਹਨ। ਇਸ ਮੌਕੇ ਕੌਂਸਲਰ ਕਮਲਜੀਤ ਸਿੰਘ ਭਾਟੀਆ, ਅਮਰੀਕ ਸਿੰਘ, ਸੀਡੀਪੀਓ ਤੇ ਵਿਭਾਗ ਦੇ ਹੋਰ ਵੀ ਮੈਂਬਰ ਮੌਜੂਦ ਸਨ

Leave a Reply

Your email address will not be published. Required fields are marked *