ਗੜ੍ਹਾ ’ਚ ਜਿਊਲਰਜ਼ ਮਾਲਕ ’ਤੇ ਹਮਲਾ ਹੋਇਆ

ਜਲੰਧਰ, (ਬਿਊਰੋ )-ਗੜ੍ਹਾ ਵਿਖੇ ਦਇਆ ਨੰਦ ਚੌਂਕ ਲਾਗੇ ਸਥਿਤ ਜਿਊਲਰਜ਼ ਦੁਕਾਨ ਦੇ ਮਾਲਕ ਰਾਣਾ ਤੇ ਜਾਨਲੇਵਾ ਹਮਲਾ ਹੋਇਆ। ਉਹ ਬੁਰੀ ਤਰ੍ਹਾਂ ਜ਼ਖਮੀ ਕਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਬਾਹਰ ਗੱਲੀ ’ਚ ਆਵਾਜ਼ ਸੁਣਨ ਹੋਣ ਕਾਰਨ ਜਦੋਂ ਉਹ ਘਰ ਤੋਂ ਬਾਹਰ ਨਿਲਕੇ ਤਾਂ ਕੁਝ ਨੌਜਵਾਨ ਭੱਜਦੇ ਨਜ਼ਰ ਆਏ। ਗਲੀ ’ਚ ਖੜੀ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ। ਜਦੋਂ ਇਸ ਸਾਰੀ ਵਾਰਦਾਤ ਦਾ ਕੁਝ ਦੂਰੀ ਤੇ ਘਰ ’ਚ ਰਹਿੰਦੇ ਰਾਣਾ ਜਿਊਲਰਜ਼ ਬਾਹਰ ਦੇਖਣ ਆਏ ਤਾ ਹਮਲਾ ਕਰਨ ਵਾਲੇ ਨੌਜਵਾਨਾਂ ਵਲੋਂ ਉਨ੍ਹਾਂ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਤੇ ਜਿਊਲਰਜ਼ ਦੇ ਮਾਲਕ ਨੂੰ ਬਚਾਉਣ ਆਏ ਉਹਨਾਂ ਦੇ ਭਰਾ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਰਾਤ ਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।

Leave a Reply

Your email address will not be published. Required fields are marked *