ਜਲੰਧਰ, (ਰੋਹੀਤ ਭਗਤ)-ਆਮ ਪਾਰਟੀ ਦੇ ਸੀਨੀਅਰ ਨੇਤਾ ਡਾ. ਸ਼ਿਵ ਦਿਆਲ ਮਾਲੀ ਵੱਲੋਂ ਵੈਸਟ ਹਲਕਾ ’ਚ ਲਗਾਤਾਰ ਨਸ਼ਿਆ ਦਾ ਵਪਾਰ ਵੱਧਦਾ ਜਾ ਰਿਹਾ। ਇਸ ਨੂੰ ਰੋਕ ਲਈ ਸੀਪੀ ਨੂੰ ਮੰਗ ਪੱਤਰ ਦਿੱਤਾ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਿਆ ਨੂੰ ਦੇ ਵਪਾਰ ਨੂੰ ਰੋਕਿਆ ਜਾਵੇ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਵੈਸਟ ਹਲਕਾ ਰਾਜਨੀਤਕ ਪਾਰਟੀਆਂ ਦੇ ਮੌਜੂਦਾ ਅਤੇ ਪੁਰਾਣੇ ਅਹੁਦੇਦਾਰਾਂ ਦਾ ਗੱੜ ਹੈ। ਅਕਸਰ ਮੀਡੀਆ ’ਚ ਚਰਚਾ ਹੁੰਦੀ ਹੈ। ਨਸ਼ਾ ਮਾਫੀਆ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸਹਿਯੋਗ ਨਾਲ ਆਪਣਾ ਕੰਮ ਕਰਦੇ ਹਨ। ਆਮਤੌਰ ’ਤੇ ਇਹ ਦੇਖਿਆ ਗਿਆ ਹੈ ਕਿ ਨਸ਼ਾ ਕਰਨ ਵਾਲਾ ਗਰੀਬ ਹੀ ਫੜਿਆ ਜਾਂਦਾ ਹੈ ਪਰੰਤੂ ਇਸ ਗੱਲ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ ਹੈ ਕਿ ਇਹ ਨਸ਼ਾ ਆਇਆ ਕਿਥੋਂ ਅਤੇ ਇਸ ਦਾ ਸੁਤਰਧਾਰ (ਕਿੰਗ ਪਿਨ) ਕੌਣ ਹੈ। ਹਮੇਸ਼ਾ ਗਰੀਬ ਆਦਮੀ ਅਤੇ ਉਸ ਦਾ ਪਰਿਵਾਰ ਹੀ ਸਜਾ ਭੁਗਤਦਾ ਹੈ। ਅਸਲੀ ਮੁਲਜਮ ਨੂੰ ਕੁਝ ਵੀ ਨਹੀਂ ਹੁੰਦਾ। ਇਸ ਤਰ੍ਹਾਂ ਗਰੀਬ ਅਤੇ ਮਜ਼ਲੂਮ ਜਨਤਾ ਹੀ ਇਸ ਸਿਸਟਮ ਦਾ ਸ਼ਿਕਾਰ ਹੁੰਦੀ ਹੈ। ਸਹੀ ਦੋਸ਼ਿਆ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ’ਤੇ ਹਰਬੰਸ ਸਹੋਤਾ, ਕੀਮਤੀ ਕੇਸਰ, ਐਡਵੋਕੇਟ ਪਰਮ, ਤਰਸੇਮ ਬਾਹਰੀ, ਬਯਾਸ ਦੇਵ ਰਾਣਾ ਆਦਿ ਨਜ਼ਰ ਆਏ।