ਜਲੰਧਰ, ਸ.ਸਰਬਜੀਤ ਮੱਕੜ ਸੀਨੀਅਰ ਭਜਪਾ ਨੇਤਾ ਜਾਰੀ ਇੱਕ ਬਿਆਨ ‘ਚ ਆਮ ਆਦਮੀ ਪਾਰਟੀ ਵਲੋਂ ਰਾਜਸਭਾ ਲਈ ਗੈਰ ਪੰਜਾਬੀ, ਵੱਡੇ ਵਪਾਰੀਆਂ ,’ਤੇ ਉਦਯੋਗਪਤੀ ਆ ਦੀ ਨਾਮਜ਼ਦਗੀ ‘ਤੇ ਸਖਤ ਇਤਰਾਜ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਰਾਜਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰਕੇ ਪੰਜਾਬ ਅਤੇ ਪੰਜਬੀਆਤ ਨੂੰ ਪਹਿਲੀ ਵੱਡੀ ਸੱਟ ਮਾਰੀ ਹੈ ਅਤੇ ਅਜਿਹੀਆਂ ਕਰਦਿਆਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਆਪਣੇ ਬਿਆਨ ‘ਚ ਉਹਨਾਂ ਦੱਸਿਆ ਪੰਜਾਬ ਦੀਆਂ ਰਾਜਸਭਾ ਸੀਟਾਂ ਤੇ ਪੰਜਾਬੀਆਂ ਦਾ ਹਕ਼ ਹੈ,’ਤੇ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਰਾਜਸਭਾ ਉਮੀਦਵਾਰ ਰਾਘਵ ਚੱਡਾ, ਸੰਦੀਪ ਪਾਠਕ ਗੈਰ ਪੰਜਾਬੀ ਹਨ ,ਅਤੇ ਇਸ ਤੌ ਇਲਾਵਾ ਉੱਘੇ ਕ੍ਰਿਕੇਟਰ ਹਰਭਜਨ ਸਿੰਘ ਨੂੰ ਛੱਡ ਕੇ ਬਾਕੀ ਦੇ 2 ਉਮੀਦਵਾਰ ਵੱਡੇ ਵਪਾਰੀ ਹਨ।ਉਹਨਾਂ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਇਸੇ ਬਦਲਾਵ ਦੀ ਗੱਲ ਕਰ ਰਹੀ ਸੀ, ਪੰਜਾਬ ਪੱਖੀ ਅਤੇ ਪੰਜਬੀਆਤ ਪੱਖੀ ਬਦਲਾਵ ਲਿਆਉਣ ਕੋਸੋ ਦੂਰ ਇਸ ਪਾਰਟੀ ਨੇ ਰਾਜਸਭਾ ਟਿਕਟਾਂ ਵਪਾਰੀਆਂ ਨੂੰ ਦੇ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ।