ਅਧਾਰ ਕਾਰਡ ਬਣਾਉਣ ਦੇ ਨਾਮ ’ਤੇ ਵਾਧੂ ਪੈਸੇ ਆਮ ਜਨਤਾ ਤੋਂ ਵਸੂਲੇ ਜਾ ਰਹੇ ਹਨ

ਜਲੰਧਰ, (ਸੰਜੇ ਸ਼ਰਮਾ)-ਭਾਰਗੋ ਕੈਂਪ ਅੱਡੇ ਲਾਗੇ ਐਚਡੀਐਫਸੀ ਬੈਂਕ ’ਚ ਅਧਾਰ ਕਾਰਡ ਬਣਾਇਆ ਜਾ ਰਿਹਾ ਹੈ। ਆਮ ਜਨਤਾ ਆਪਣੇ ਜਰੂਰਤ ਲਈ ਵਾਧੂ ਪੈਸੇ ਦੇਣ ਲਈ ਮਜਬੂਰ ਹਨ। ਨਵਾਂ ਅਧਾਰ ਕਾਰਡ ਬਣਾਉਣ ਲਈ 100 ਰੁਪਏ ਹੀ ਫੀਸ ਚਾਰਜ ਕੀਤੀ ਜਾ ਸਕਦੀ ਹੈ। ਪਰ ਲੋਕਾਂ ਤੋਂ ਦੋ ਸੌ ਰੁਪਏ ਤੋਂ ਵਾਧੂ ਚਾਰਜ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਬੈਂਕ ਅੰਦਰ ਹੀ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਦਾ ਕਹਿਣਾ ਸੀ ਆਪਣਾ ਪਤਾ, ਨਾਮ ਅਪਡੇਟ ਕਰਵਾਉਣ ਲਈ ਵੀ ਸੌ ਤੋਂ ਢੇਡ ਸੌ ਰੁਪਏ ਮੰਗੇ ਜਾ ਰਹੇ ਹਨ। ਕਰੋਨਾ ਵਾਇਰਸ ਕਾਰਨ ਲੋਕਾਂ ਨੂੰ ਘਰ ਚਲਾਉਣ ਲਈ ਪੈਸੇ ਨਹੀਂ ਹਨ। ਜੇਕਰ ਅਧਾਰ ਕਾਰਡ ’ਚ ਕਿਸੇ ਵੀ ਤਰ੍ਹਾਂ ਦੀ ਫੇਰ ਬਦਲ ਕਰਨਾ ਹੋਵੇ। ਇਸ ਦਾ ਚਾਰਜ ਵੀ ਸੌ ਰੁਪਏ ਤੋਂ ਉਪਰ ਕੀਤਾ ਜਾ ਰਿਹਾ ਹੈ। ਲੰਬੀਆਂ-ਲੰਬੀਆਂ ਲਾਈਨਾਂ ’ਚ ਖੜ੍ਹੇ ਹੋ ਕੇ ਵੀ ਵਾਧੂ ਪੈਸੇ ਦੇ ਕੇ ਲੋਕ ਕੰਮ ਕਰਵਾਉਣ ਲਈ ਮਜਬੂਰ ਹਨ। ਇਸ ਤਰ੍ਹਾਂ ਦੇ ਕੰਮਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਹਰ ਕੋਸ਼ਿਸ਼ ਆਮ ਜਨਤਾ ਤਕ ਪਹੁੰਚੇ ਹੀ ਕੰਮ ਫਿਰ ਵੈਸੇ ਦਾ ਵੈਸੇ ਹੀ ਹੋ ਜਾਂਦਾ ਹੈ।
ਜਾਣੋਂ ਆਧਾਰ ਕਾਰਡ ਲਈ ਕਿੰਨਾ ਪੈਸਾ ਦੇਣਾ ਹੋਵੇਗਾ
ਜਦੋਂ ਇਸ ਬਾਰੇ ਸੀਐਸਸੀ ਏਜੰਸੀ ਦੇ ਡੀਐਮ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਅਧਾਰ ਵਿਚ ਕਿਸੇ ਵੀ ਤਰ੍ਹਾਂ ਦਾ ਫੇਰ ਬਦਲ ਜਿਵੇਂ ਨਾਮ, ਪਤਾ ਆਦਿ ਕਰਵਾਉਣ ਲਈ ਸਿਰਫ 50 ਰੁਪਏ ਹੀ ਚਾਰਜ ਕੀਤੇ ਜਾ ਸਕਦੇ ਹਨ। ਜਦੋਂ ਅਧਾਰ ਕਾਰਡ ਬਾਓਮੈਟਿ੍ਰਕ ਡਿਵਾਇਸ ਜਿਵੇਂ ਫਿੰਗਰ, ਆਈਸ ਆਦਿ ਡਿਵਾਇਸ ਦਾ ਪ੍ਰਯੋਗ ਹੁੰਦਾ ਹੈ ਤਾਂ ਸਿਰਫ 100ਰੁਪਏ ਹੀ ਲੈ ਸਕਦੇ ਹਨ।
ਕੀ ਕਹਿੰਦੇ ਹਨ ਕੌਂਸਲਰ
ਜਦੋਂ ਇਸ ਬਾਰੇ ਇਲਾਕਾ ਦੇ ਕੌਂਸਲਰ ਜਸਲੀਨ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਬੈਂਕ ਵਿਚ ਅਜਿਹਾ ਕੰਮ ਹੋ ਰਿਹਾ ਹੈ ਬੈਂਕ ਅਧਿਕਾਰੀ ਨੂੰ ਰੋਕਣਾ ਚੀਹਦਾ ਹੈ। ਇਹ ਗਲਤ ਹੈ ਇਸ ਨੂੰ ਰੋਕਣਾ ਚਾਹੀਦਾ ਹੈ।

Leave a Reply

Your email address will not be published. Required fields are marked *