ਸੁੱਕਾ ਦਰੱਖਤ ਬਣਿਆ ਹੋਇਐ ਲੋਕਾਂ ਲਈ ਮੁਸੀਬਤ

ਜਲੰਧਰ,(R.Aajtak)- ਪਟੇਲ ਚੌਕ ਨੇੜੇ ਘਰਾਂ ਕੋਲ ਹੀ ਪਿਛਲੇ 8 ਸਾਲ ਤੋਂ ਸੁੱਕਾ ਦਰੱਖਤ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ ਪਰ ਇਸ ਵੱਲ ਕਿਸੇ ਵੀ ਵਿਭਾਗ ਦੀ ਸਵੱਲੀ ਨਜ਼ਰ ਨਹੀਂ ਪਈ। ਪਟੇਲ ਚੌਕ ਸਥਿਤ ਜੈਪੁਰ ਗੋਲਡਨ ਟਰਾਂਸਪੋਰਟ ਦੇ ਕੋਲ ਸਫੈਦੇ ਦਾ ਸੁੱਕਾ ਦਰੱਖਤ ਹੈ, ਜਿਸ ਦੀਆਂ ਮੋਟੀਆਂ ਤੇ ਵੱਡੀਆਂ ਟਾਹਣੀਆਂ ਹਨ ਜੋ ਕਿ ਤੇਜ਼ ਹਨੇਰੀ ਕਾਰਨ ਟੁੱਟ ਕੇ ਘਰਾਂ ਦਾ ਤੇ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਕਰਦੀਆਂ ਹਨ ਅਤੇ ਮੀਂਹ ਦੌਰਾਨ ਇਹ ਦਰੱਖਤ ਗਿੱਲਾ ਹੋਣ ਕਰਕੇ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦਾ ਕਰੰਟ ਵੀ ਇਸ ਵਿਚ ਆ ਜਾਂਦਾ ਹੈ, ਜਿਸ ਨਾਲ ਆਸ-ਪਾਸ ਦੇ ਘਰਾਂ ਵਾਲਿਆਂ ਲਈ ਖਤਰਾ ਬਣ ਜਾਂਦਾ ਹੈ। ਇਸ ਦਰੱਖਤ ਦੀ ਮਾਰ ਹੇਠ ਆਉਣ ਵਾਲੇ ਘਰਾਂ ਵਿਚੋਂ ਇਕ ਬਸ਼ਿੰਦੇ ਵਰਿੰਦਰ ਵਾਸੂਦੇਵ ਨੇ ਦੱਸਿਆ ਕਿ ਸਫੈਦੇ ਦਾ ਦਰੱਖਤ ਉਨ੍ਹਾਂ ਦੇ ਘਰ ਦੀ ਛੱਤ ਉਪਰ ਹੈ ਜੋ ਕਿ 2003 ਵਿਚ ਹੀ ਸੁੱਕ ਗਿਆ ਸੀ ਤੇ ਹੁਣ ਜੜ੍ਹਾਂ ਤਕ ਵੀ ਸੁੱਕ ਚੁੱਕੀਆਂ ਹਨ ਅਤੇ ਕਿਸੇ ਵੇਲੇ ਵੀ ਇਹ ਵਿਸ਼ਾਲ ਦਰੱਖਤ ਡਿੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਨੇਰੀ ਦੌਰਾਨ ਕਈ ਵਾਰ ਉਨ੍ਹਾਂ ਦੇ ਘਰ ਦੀ ਛੱਤ ‘ਤੇ ਟਾਹਣੀਆਂ ਟੁੱਟ ਕੇ ਡਿੱਗ ਜਾਂਦੀਆਂ ਜਿਸ ਨਾਲ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਟਾਹਣੀਆਂ ਕਾਰਨ ਗਲੀ ‘ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਜਾਂਦੀਆਂ ਹਨ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ

Leave a Reply

Your email address will not be published. Required fields are marked *