ਚੰਡੀਗੜ੍ਹ,(bk.com)-ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਹੁਣ ਵੀਕਐਂੜ ‘ਤੇ ਵੀ ਸੈਲਾਨੀਆਂ ਤੇ ਸੈਰ ਕਰਨ ਵਾਲਿਆਂ ਲਈ ਖੋਲਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਵੱਲੋਂ ਅੱਜ ਵਾਰ ਰੂਮ ਮੀਟਿੰਗ ਵਿਚ ਲਿਆ ਗਿਆ। ਫੈਸਲੇ ਮੁਤਾਬਕ ਪੁਲਿਸ ਇਥੇ ਨਿਗਰਾਨੀ ਰੱਖੇਗੀ। ਯਾਦ ਰਹੇ ਕਿ ਝੀਲ ਨੂੰ ਕੋਰੋਨਾ ਕਾਰਨ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ।