ਵਾਈਟ ਹਾਊਸ ਛੱਡਣ ਦੀ ਤਿਆਰੀਆਂ ਵਿਚ ਜੁਟੀ ਮੇਲਾਨੀਆ ਟਰੰਪ

ਵਾਸ਼ਿੰਗਟਨ, 11 ਦਸੰਬਰ, 2020 : ਅਮਰੀਕੀ ਰਾਸ਼ਟਰਪਤੀ ਨੇ ਬੇਸ਼ੱਕ ਹੀ ਹੁਣ ਤੱਕ ਅਪਣੀ ਹਾਰ ਕਬੂਲ ਨਹੀਂ ਕੀਤੀ ਹੈ ਅਤੇ ਉਹ ਅਹੁਦਾ ਛੱਡਣ ਦੇ ਲਈ ਵੀ ਤਿਆਰ ਨਹੀਂ ਹਨ। ਲੇਕਿਨ ਉਨ੍ਹਾਂ ਦੀ ਪਤਨੀ ਅਤੇ ਦੇਸ਼ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਵਾਈਟ ਹਾਊਸ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੇਲਾਨੀਆ ਟਰੰਪ ਨਵੰਬਰ ਤੋਂ ਹੀ ਵਾਈਟ ਹਾਊਸ ਛੱਡ ਕੇ ਫਲੋਰਿਡਾ ਦੇ ਮਾਰ ਏ ਲੀਗੋ ਸਥਿਤ ਆਲੀਸ਼ਾਨ ਪਾਮ ਬੀਚ ਵਿਚ ਸ਼ਿਫਟ ਹੋਣ ਦੀ ਤਿਆਰੀ ਕਰ ਰਹੀ ਹੈ। ਉਹ ਇੱਥੇ ਨਵਾਂ ਦਫ਼ਤਰ ਵੀ ਖੋਲ੍ਹ ਸਕਦੀ ਹੈ।
ਮੇਲਾਨੀਆ ਵਲੋਂ ਆ ਰਹੀ ਇਹ ਖ਼ਬਰ ਦੱਸਦੀ ਹੈ ਕਿ ਟਰੰਪ ਬੇਸ਼ੱਕ ਹੀ ਸੱਤਾ ਸੌਂਪਣ ਦੀ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਅਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਲੇਕਿਨ ਉਨ੍ਹਾਂ ਦਾ ਪਰਵਾਰ ਇਸ ਵਿਚ ਉਨ੍ਹਾਂ ਸਮਰਥਨ ਨਹੀਂ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਨੇ ਵੀ ਵਾਈਟ ਹਾਊਸ ਛੱਡ ਕੇ ਫਲੋਰਿਡਾ ਵਾਲੇ ਘਰ ਵਿਚ ਸ਼ਿਫਟ ਹੋਣ ਦਾ ਮਨ ਬਣਾਇਆ ਸੀ। ਸੀਐਨਐਨ ਨੇ ਮੇਲਾਨੀਆ ਦੀ ਭਾਵੀ ਯੋਜਨਾ ‘ਤੇ ਰਿਪੋਰਟ ਜਾਰੀ ਕੀਤੀ ਹੈ।
ਇਸ ਦੇ ਮੁਤਾਬਕ ਜਨਤਕ ਤੌਰ ‘ਤੇ ਬੇਸ਼ਕ ਹੀ ਮੇਲਾਨੀਆ  ਰਾਸ਼ਟਰਪਤੀ ਟਰੰਪ ਦੀ ਹਾਂ ਵਿਚ ਹਾਂ ਮਿਲਾਉਂਦੀ ਦਿਖਦੀ ਹੋਵੇ ਲੇਕਿਨ ਸੱਚਾਈ Îਇਹ ਹੈ ਕਿ  ਉਹ ਨਵੰਬਰ ਵਿਚ ਰਾਜਾਂ ਦੀ ਸਥਿਤੀ ਸਾਫ ਹੁੰਦੇ ਹੀ ਵਾਈਟ ਹਾਊਸ ਛੱਡਣ ਦਾ ਮਨ ਬਣਾ ਚੁੱਕੀ ਸੀ।
ਉਨ੍ਹਾਂ ਦੇ ਕਰੀਬੀ ਨੇ ਕਿਹਾ ਕਿ ਉਹ ਹੁਣ ਅਪਣੇ ਘਰ ਜਾਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਅਪਣੀ ਭਰੋਸੇਮੰਦ ਮਾਰਸਿਆ ਕੈਲੀ ਨੂੰ ਕੰਮ ਵੀ ਸੌਂਪਿਆ ਹੈ। ਕੈਲੀ ਨੇ ਵਾਈਟ ਹਾਊਸ ਵਿਚ ਮੌਜੂਦ ਕਿਸੇ ਨਿੱਜੀ ਸਮਾਨ ਦੀ ਲਿਸਟ ਵੀ ਬਣਾਈ ਹੈ ਜੋ ਫਲੋਰਿਡਾ ਪੁੱਜਣਾ ਹੈ।
ਮੇਲਾਨੀਆ ਅਤੇ ਟਰੰਪ ਦਾ Îਇੱਕ 14 ਸਾਲਾ ਬੇਟਾ ਬੇਰੌਨ ਵੀ ਹੈ। ਮੇਲਾਨੀਆ ਚਾਹੁੰਦੀ ਹੈ ਕਿ ਪਾਵਰ ਟਰਾਂਜਿਸ਼ਨ ਅਸਾਨੀ ਨਾਲ ਹੋਵੇ।  ਬੇਰੌਨ ਮੈਰੀਲੈਂਡ ਤੋਂ ਫਲੋਰਿਡਾ ਦੇ ਸਕੂਲ ਵਿਚ ਸ਼ਿਫਟ ਹੋਣਗੇ। ਸੂਤਰਾਂ ਮੁਤਾਬਕ ਮੇਲਾਨੀਆ ਕੁਝ ਸਮਾਨ ਤਾਂ ਪਹਿਲਾਂ ਹੀ ਫਲੋਰਿਡਾ ਭੇਜ ਚੁੱਕੀ ਹੈ। ਮੇਲਾਨੀਆ ਚਾਹੁੰਦੀ ਹੇ ਕਿ ਉਹ ਅਪਣੇ ਬੇਟੇ ‘ਤੇ ਜ਼ਿਆਦਾ ਫੋਕਸ ਕਰੇ।

Leave a Reply

Your email address will not be published. Required fields are marked *