ਕੰਪਨੀ ਨੇ ਸਮਾਜ ਵਿੱਚ ਨਫਰਤ ਫੈਲਾਉਣ ਵਾਲੀ ਸਮੱਗਰੀ ਪ੍ਰਸਾਰਤ ਕਰਨ ਵਾਲੇ ਚੈਨਲਾਂ ‘ਤੇ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਕੰਪਨੀ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਮੁੰਬਈ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਟੀਆਰਪੀ ਨਾਲ ਛੇੜਛਾੜ ਕਰਨ ਵਾਲੇ ਇੱਕ ਗਰੁੱਪ ਦਾ ਪਰਦਾਫਾਸ਼ ਕੀਤਾ ਸੀ। ਮੁੰਬਈ ਪੁਲਿਸ ਦੀ ਕਾਰਵਾਈ ਤੋਂ ਬਾਅਦ ਟੀਵੀ ਮੀਡੀਆ ਨੂੰ ਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਤੇ ਮੀਡੀਆ ਏਜੰਸੀਆਂ ਨੇ ਹੁਣ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ। ਪਾਰਲੇ ਜੀ ਕੰਪਨੀ ਦੇ ਨੀਅਰ ਅਧਿਕਾਰੀ ਕ੍ਰਿਸ਼ਣਰਾਵ ਬੁੱਧ ਦਾ ਕਹਿਣਾ ਹੈ ਕਿ ਕੰਪਨੀ ਸਮਾਜ ਵਿੱਚ ਜ਼ਹਿਰ ਘੋਲਣ ਵਾਲੀ ਸਮੱਗਰੀ ਨੂੰ ਪ੍ਰਸਾਰਤ ਕਰਨ ਲੇ ਨਿਊਜ਼ ਚੈਨਲਾਂ ‘ਤੇ ਇਸ਼ਤਿਹਾਰ ਨਹੀਂ ਦੇਣਗੇ।ਉਨ੍ਹਾਂ ਕਿਹਾ ਅਸੀਂ ਅਜਿਹੀਆਂ ਸੰਭਾਵਨਾਵਾਂ ਲੱਭ ਰਹੇ ਹਾਂ ਜਿਸ ਵਿੱਚ ਹੋਰ ਇਸ਼ਤਿਹਾਰਕਾਰ ਇਕੱਠੇ ਆਉਣ ਤੇ ਨਿਊਜ਼ ਚੈਨਲਾਂ ‘ਤੇ ਵਿਗਿਆਪਨ ਦੇਣ ਦੇ ਆਪਣੇ ਖਰਚ ‘ਤੇ ਸੰਯਮ ਰੱਖਣ ਤਾਂ ਕਿ ਸਾਰੇ ਨਿਊਜ਼ ਚੈਨਲਾਂ ਨੂੰ ਸਿੱਧਾ ਮੈਸੇਜ ਮਿਲੇ ਕਿ ਉਨ੍ਹਾਂ ਨੂੰ ਆਪਣੇ ਕੰਟੈਟ ‘ਚ ਬਦਲਾਅ ਕਰਨਾ ਪਵੇਗਾ।