ਜਲੰਧਰ (ਵਿਸ਼ਾਲ)-ਸਾਲ 2020 ਅਗਲੇ ਕੁਝ ਦਿਨਾਂ ‘ਚ ਸਾਨੂੰ ਅਲਵਿਦਾ ਕਹਿ ਦੇਵੇਗਾ। ਨਵਾਂ ਸਾਲ ਨਵੀਂ ਖੁਸ਼ੀਆਂ ਨਾਲ ਇਕ ਨਵਾਂ ਤਿਉਹਾਰ ਲੈ ਕੇ ਆਵੇਗਾ। 2021 ਤੋਂ ਲੋਕਾਂ ਨੂੰ ਕਈ ਉਮੀਦਾਂ ਹਨ। ਜ਼ਿਆਦਾਤਰ ਲੋਕ ਨਵੇਂ ਸਾਲ ਦੀ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। 2021 ਦੇ ਕੈਲੰਡਰ ‘ਚ ਇਸ ਵਾਰ ਸੰਡੇ ਨੂੰ ਘੱਟ ਹੀ ਛੁੱਟੀਆਂ ਹਨ। ਆਓ ਜਾਣਦੇ ਹਾਂ ਇਕ ਨਜ਼ਰ ਇਸ ਸਾਲ ਦੇ ਹਰੇਕ ਮਹੀਨੇ ‘ਚ ਪੈਣ ਵਾਲੀ ਛੁੱਟੀਆਂ ‘ਤੇ।
ਜਨਵਰੀ, ਫਰਵਰੀ, ਮਾਰਚ
ਜਨਵਰੀ ‘ਚ ਬੱਸ 1 ਛੁੱਟੀ ਗਣਤੰਤਰ ਦਿਵਸ ਦੀ ਹੈ। 26 ਜਨਵਰੀ ਮੰਗਲਵਾਰ ਦੇ ਦਿਨ ਪੈ ਰਿਹਾ ਹੈ। ਫਰਵਰੀ ‘ਚ ਇਸ ਸਾਲ ਕੋਈ ਛੁੱਟੀ ਨਹੀਂ ਹੈ। ਮਾਰਚ ਦੇ ਮਹੀਨੇ ‘ਚ 2 ਛੁੱਟੀਆਂ ਪੈ ਰਹੀਆਂ ਹਨ। ਇਨ੍ਹਾਂ ‘ਚ 11 ਮਾਰਚ ਨੂੰ ਵੀਰਵਾਰ ਦੇ ਦਿਨ ਮਹਾਸ਼ਿਵਰਾਤਰੀ ਤੇ 28 ਮਾਰਚ ਨੂੰ ਐਤਵਾਰ ਦੇ ਦਿਨ ਹੋਲੀ ਹੈ।
ਅਪ੍ਰੈਲ, ਮਈ, ਜੂਨ
ਸਾਲ 2021 ‘ਚ ਅਪ੍ਰੈਲ ਦੇ ਮਹੀਨੇ ‘ਚ ਛੁੱਟੀਆਂ ਹੀ ਛੁੱਟੀਆਂ ਹਨ। 2 ਅਪ੍ਰੈਲ ਨੂੰ ਗੁੱਡ ਫਰਾਈਡੇਅ, 14 ਅਪ੍ਰੈਲ ਨੂੰ ਅੰਬੇਡਕਰ ਜੈਅੰਤੀ ਤੇ 21 ਅਪ੍ਰੈਲ ਨੂੰ ਰਾਮਨਵਮੀ ਹੈ। ਇਹ ਬੁੱਧਵਾਰ ਨੂੰ ਪਵੇਗੀ। ਮਈ ‘ਚ 12 ਤਾਰੀਕ ਨੂੰ ਬੁੱਧਵਾਰ ਦੇ ਦਿਨ ਈਦ-ਉਲ-ਫਿਤਰ ਦੀ ਛੁੱਟੀ ਹੈ। 26 ਮਈ ਨੂੰ ਬੁੱਧਵਾਰ ਦੇ ਦਿਨ ਹੀ ਬੁੱਧ ਪੂਰਨੀਮਾ ਦੀ ਛੁੱਟੀ ਹੈ। ਜੂਨ ਦੇ ਮਹੀਨੇ ਕੋਈ ਛੁੱਟੀ ਨਹੀਂ ਹੈ।
ਜੁਲਾਈ – 2021 ‘ਚ ਜੁਲਾਈ ਦੇ ਮਹੀਨੇ 21 ਨੂੰ ਬੁੱਧਵਾਰ ਦੇ ਦਿਨ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਹੈ।
ਅਗਸਤ, ਸਤੰਬਰ – ਇਸ ਵਾਰ 15 ਅਗਸਤ ਐਤਵਾਰ ਹੋਣ ਕਾਰਨ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਥੋੜ੍ਹੀ ਨਿਰਾਸ਼ਾ ਹੋਵੇਗੀ। 19 ਅਗਸਤ ਨੂੰ ਵੀਰਵਾਰ ਦੇ ਦਿਨ ਮੁਹਰਮ ਹੈ। ਇਸ ਸਾਲ ਜਨਮਅਸ਼ਟਮੀ ਦਾ ਤਿਉਹਾਰ 30 ਅਗਸਤ ਨੂੰ ਸੋਮਵਾਰ ਦਿਨ ਪੈ ਰਿਹਾ ਹੈ। ਸਤੰਬਰ ‘ਚ ਕੋਈ ਛੁੱਟੀ ਨਹੀਂ ਹੈ।
ਅਕਤੂਬਰ
2 ਅਕਤੂਬਰ ਨੂੰ ਗਾਂਧੀ ਜੈਅੰਤੀ ਸ਼ਨਿਚਰਵਾਰ ਦੇ ਦਿਨ ਹੈ। 7 ਅਕਤੂਬਰ ਨੂੰ ਵੀਰਵਾਰ ਦੇ ਦਿਨ ਅਗਰਸੇਨ ਜੈਅੰਤੀ, 15 ਅਕਤੂਬਰ ਸ਼ੁੱਕਰਵਾਰ ਨੂੰ ਦਸਹਿਰਾ, 19 ਅਕਤੂਬਰ ਨੂੰ ਮੰਗਲਵਾਰ ਦੇ ਦਿਨ ਈਦ-ਏ-ਮਿਲਾਦ ਹੈ ਤੇ 20 ਅਕਤੂਬਰ ਨੂੰ ਬੁੱਧਵਾਰ ਦੇ ਦਿਨ ਵਾਲਮੀਕਿ ਜੈਅੰਤੀ ਹੈ।
ਨਵੰਬਰ ਤੇ ਦਸੰਬਰ
ਸਾਲ 2021 ‘ਚ ਦੀਵਾਲੀ ਦਾ ਤਿਉਹਾਰ 4 ਨਵੰਬਰ ਨੂੰ ਵੀਰਵਾਰ ਦੇ ਦਿਨ ਆ ਰਿਹਾ ਹੈ। 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਸ਼ਨਿਚਰਵਾਰ ਨੂੰ ਹੈ।
1 ਜਨਵਰੀ ਨੂੰ ਨਿਊ ਈਅਰ (ਸ਼ੁੱਕਰਵਾਰ), 13 ਜਨਵਰੀ – ਲੋਹੜੀ (ਬੁੱਧਵਾਰ), 14 ਜਨਵਰੀ – ਪੋਂਗਲ ਤੇ ਮਕਰ ਸੰਕ੍ਰਾਤਿ (ਵੀਰਵਾਰ), 20 ਜਨਵਰੀ – ਗੁਰੂ ਗੋਬਿੰਦ ਸਿੰਘ ਜੈਅੰਤੀ (ਬੁੱਧਵਾਰ), ਬਸੰਤ ਪੰਚਮੀ- 16 ਫਰਵਰੀ (ਮੰਗਲਵਾਰ), ਸ਼ਿਵਾਜੀ ਜੈਅਤੀ ‘ਤੇ ਛੁੱਟੀ-19 ਫਰਵਰੀ (ਸ਼ੁੱਕਰਵਾਰ), ਹਜ਼ਰਤ ਅਲੀ ਦਾ ਜਨਮਦਿਨ- 26 ਫਰਵਰੀ(ਸ਼ੁੱਕਰਵਾਰ), ਗੁਰੂ ਰਵੀਦਾਸ ਜੈਅੰਤੀ- 27 ਫਰਵਰੀ(ਸ਼ਨਿਚਰਵਾਰ), ਹੋਲੀ-28 ਮਾਰਚ(ਐਤਵਾਰ), ਈਸਟ ਡੇਅ-4 ਅਪ੍ਰੈਲ(ਐਤਵਾਰ), ਵੈਸਾਖੀ-14 ਅਪ੍ਰੈਲ(ਬੁੱਧਵਾਰ), ਪਾਰਸੀ ਨਿਊ ਈਅਰ-16 ਅਗਸਤ (ਸੋਮਵਾਰ), ਓਨਮ-21 ਅਗਸਤ(ਸ਼ਨਿਚਰਵਾਰ), ਗਣੇਸ਼ ਚੁਤਰਥੀ-10 ਸਤੰਬਰ(ਸ਼ੁੱਕਰਵਾਰ), ਮਹਾਸਪਤਮੀ-12 ਅਕਤੂਬਰ(ਮੰਗਲਵਾਰ) ਤੋਂ ਮਹਾਨਵਮੀ-14 ਅਕਤੂਬਰ(ਵੀਰਵਾਰ), ਗੋਵਰਧਨ ਪੂਜਾ-5 ਨਵੰਬਰ (ਸ਼ੁੱਕਰਵਾਰ), ਭਾਈ ਦੂਜ-6 ਨਵੰਬਰ(ਸ਼ਨਿਚਰਵਾਰ), ਛੱਠ ਪੂਜਾ-10 ਨਵੰਬਰ(ਬੁੱਧਵਾਰ) ਕ੍ਰਿਸਮਸ-25 ਦਸੰਬਰ(ਸ਼ਨਿਚਰਵਾਰ)।