ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਵਾਰਡ 22 ਦੇ ਕੌਂਸਲਰ ਪ੍ਰਭ ਦਿਆਲ ਭਗਤ ਨੇ ਵਿਧਵਾ, ਅਪੰਗ, ਆਸ਼ਿਰਿਤ ਬੱਚੇ, ਬੁਢਾਪਾ ਪੈਨਸ਼ਨ ਦੇ ਪੀਐਲਏ ਨੰਬਰਾਂ ਦੇ ਕਾਰਡ ਵੰਡੇ। ਇਸ ਮੌਕੇ ‘ਤੇ ਪ੍ਰਭ ਦਿਆਲ ਭਗਤ ਨੇ ਕਿਹਾ ਕਿ 700 ਦੇ ਕਰੀਬ ਆਪਣੇ ਇਲਾਕੇ ਦੇ ਲੋਕਾਂ ਦਾ ਪੈਨਸ਼ ਲਗਵਾ ਚੁੱਕੇ ਹਨ। ਇਸੇ ਤਰ੍ਹਾਂ ਉਹ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਆਪਣੇ ਏਰੀਆ ਦੀ ਸੁਧਾਰ ਲਈ ਹਰ ਉਪਰਾਲੇ ਕਰਦੇ ਰਹਿੰਦੇ ਹਨ।