ਜਲੰਧਰ 15 ਅਗਸਤ (ਟਿੰਕੂ ਕੋਮਲ)- ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਰਜਿ.) ਵੱਲੋਂ ਆਪਣੇ ਦਫਤਰ ਨਿਊ ਜਵਾਹਰ ਨਗਰ ਨੇੜੇ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ 74ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸੁਰਿੰਦਰ ਪਾਲ (ਪ੍ਰਧਾਨ ਪੇਮਾ), ਪ੍ਰਧਾਨ ਰਮੇਸ਼ ਗਾਬਾ (ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ.) ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪ੍ਰਧਾਨ ਰਮੇਸ਼ ਗਾਬਾ, ਜਰਨਲ ਸਕੱਤਰ ਰਮੇਸ਼ ਹੈਪੀ, ਸਾਬਕਾ ਪੰਜਾਬ ਪ੍ਰਧਾਨ ਸੁਰਿੰਦਰ ਬੇਰੀ, ਸਾਬਕਾ ਜਲੰਧਰ ਪ੍ਰਧਾਨ ਰਾਜੇਸ਼ ਥਾਪਾ, ਕਮਲ ਗੰਭੀਰ, ਰਾਜੇਸ਼ ਸ਼ਰਮਾ, ਸੰਦੀਪ ਕੁਮਾਰ, ਕਮਲ, ਸੁਨੀਲ ਢੀਂਗਰਾ, ਉਦੇ ਕੁਮਾਰ, ਜਤਿੰਦਰ ਚੁੱਗ, ਸੁਭਾਸ਼ ਚੰਦਰ, ਕਮਲਜੀਤ ਪਵਾਰ, ਰਾਜੇਸ਼ ਵਰਮਾ, ਸੁਰਿੰਦਰ ਵਰਮਾ, ਇੰਦਰਜੀਤ ਸਿੰਘ ਸੇਠੀ , ਬਲਦੇਵ ਕਿਸ਼ਨ, ਟਿੰਕੂ ਕੋਮਲ, ਬਲਰਾਜ ਸਿੰਘ ਆਦਿ ਫੋਟੋਗ੍ਰ੍ਰਾਫਰ ਮੌਜੂਦ ਸਨ।