ਅਮਰੀਕਾ ਨੇ ਕੋਰੋਨਾ ਦੇ ਇਲਾਜ ਲਈ ਰੇਮਡੇਸਿਵਿਰ ਦਵਾ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ, 23 ਅਕਤੂਬਰ 2020 : ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੈਕਸੀਨ ਦੀ ਖੋਜ ਜਾਰੀ ਹੈ। ਇਸ ਵਿਚਕਾਰ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਐਫਡੀਏ) ਨੇ ਕੋਵਿਡ-19 ਦੇ ਇਲਾਜ ਲਈ ਐਂਟੀਵਾਇਰਲ ਡਰੱਗ ਰੇਮਡੇਸਿਵਿਰ ਨੂੰ ਪੂਰੀ ਤਰ•ਾਂ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਸਣੇ ਕਈ ਦੇਸ਼ਾਂ ਵਿੱਚ ਰੇਮਡੇਸਿਵਿਰ ਨਾਲ ਕੋਰੋਨਾ ਦਾ ਇਲਾਜ ਕੀਤਾ ਜਾ ਰਿਹਾ ਹੈ। ਹੁਣ ਅਮਰੀਕਾ ਵੱਲੋਂ ਮੁਕੰਮਲ ਤੌਰ ‘ਤੇ ਮਨਜ਼ੂਰੀ ਮਿਲਣ ਬਾਅਦ ਇਸ ਦੀ ਵਰਤੋਂ ਵਧਣਾ ਤੈਅ ਹੈ।
ਦਰਅਸਲ, ਰੇਮਡੇਸਿਵਿਰ ਨੂੰ ਹੁਣ ਤੱਕ ਸਿਰਫ਼ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਗੰਭੀਰ ਪੀੜਤ ਮਰੀਜ਼ਾਂ ਦੇ ਲਈ ਹੀ ਐਮਰਜੰਸੀ ‘ਚ ਵਰਤੋਂ ਦੀ ਆਗਿਆ ਦਿੱਤੀ ਗਈ ਸੀ। ਇਹੀ ਦਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ ਗਈ ਸੀ, ਜਦੋਂ ਉਨ•ਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆ ਗਈ ਸੀ। ਸ਼ਾਇਦ ਇਸੇ ਦਵਾਈ ਕਾਰਨ ਉਹ ਜਲਦੀ ਠੀਕ ਹੋ ਗਏ ਸਨ। ਦੱਸ ਦੇਈਏ ਕਿ ਰੇਮਡੇਸਿਵਿਰ ਅਜਿਹੀ ਪਹਿਲੀ ਦਵਾਈ ਹੈ, ਜਿਸ ਨੂੰ ਸਿਹਤ ਏਜੰਸੀਆਂ ਨੇ ਹਸਪਤਾਲ ਵਿੱਚ ਭਰਤੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦੇਣ ਲਈ ਮਨਜ਼ੂਰੀ ਦਿੱਤੀ ਹੈ।
ਰੇਮਡੇਸਿਵਿਰ ਨੂੰ ਇਬੋਲਾ ਦਾ ਇਲਾਜ ਕਰਨ ਲਈ ਬਣਾਇਆ ਗਿਆ ਸੀ। ਇਹ ਉਸ ਐਨਜਾਇਮ ਨੂੰ ਬਲੌਕ ਕਰਦੀ ਹੈ, ਜੋ ਕੋਰੋਨਾ ਵਾਇਰਸ ਦੀ ਡਬਲਿੰਗ ਕਰਨ ‘ਚ ਮਦਦ ਕਰਦਾ ਹੈ। ਇਸੇ ਕਾਰਨ ਵਾਇਰਸ ਸਰੀਰ ਵਿੱਚ ਫੈਲਣ ‘ਚ ਅਸਫ਼ਲ ਹੋ ਜਾਂਦਾ ਹੈ। ਖੋਜ ਵਿੱਚ ਪਤਾ ਲੱਗਾ ਹੈ ਕਿ ਰੇਮਡੇਸਿਵਿਰ ਨੇ ਸਾਰਸ ਅਤੇ ਮੈਰਸ ਦੀ ਐਕਟੀਵਿਟੀ ਨੂੰ ਬਲੌਕ ਕੀਤਾ। ਰੇਮਡੇਸਿਵਿਰ ਨੂੰ 12 ਸਾਲ ਜਾਂ ਉਸ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਪੰਜ ਦਿਨ ਦੇ ਇਲਾਜ ਦੌਰਾਨ 6 ਵਾਇਲ ‘ਚ ਦਿੱਤਾ ਜਾਂਦਾ ਹੈ।
ਮਈ ਮਹੀਨੇ ਵਿੱਚ ਖੋਜਕਰਤਾਵਾਂ ਨੇ ਇਹ ਪਤਾ ਲਾਇਆ ਕਿ ਰੇਮਡੇਸਿਵਿਰ ਨਾਲ ਕੋਰੋਨਾ ਪੀੜਤ ਵਿਅਕਤੀ ਛੇਤੀ ਠੀਕ ਹੋ ਜਾਂਦਾ ਹੈ। ਉਸ ਨੂੰ ਹਸਪਤਾਲ ਵਿੱਚ ਘੱਟ ਸਮੇਂ ਲਈ ਰਹਿਣਾ ਪੈਂਦਾ ਹੈ। ਇਸ ਤੋਂ ਬਾਅਦ ਐਫਡੀਏ ਨੇ ਐਮਰਜੰਸੀ ‘ਚ ਡਰੱਗ ਦੀ ਵਰਤੋਂ ਦੀ ਆਗਿਆ ਦਿੱਤੀ ਸੀ।
ਇੱਧਰ, ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਜਨਤਕ ਸਿਹਤ ਅਤੇ ਮੁੱਢਲ ਸਿਹਤ ਸੇਵਾਵਾਂ ਵਿੱਚ ਨਿਵੇਸ਼ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ। ਸਵਾਮੀਨਾਥਨ ਨੇ ਕਿਹਾ ਕਿ ਉਨ•ਾਂ ਕੋਲ ਅਗਲੇ ਸਾਲ ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਦੇ ਘੱਟ ਤੋਂ ਘੱਟ ਦੋ ਟੀਕੇ ਉਪਲੱਬਧ ਹੋ ਸਕਦੇ ਹਨ। ਉਨ•ਾਂ ਕਿਹਾ ਕਿ ਅਸੀਂ ਇਨ•ਾਂ ਵੈਕਸੀਨ ਨੂੰ ਸਭ ਤੋਂ ਕਮਜ਼ੋਰ ਅਤੇ ਉਚ ਜੋਖ਼ਮ ਵਾਲੀ ਆਬਾਦੀ ਵਿੱਚ ਵਰਤਣਾ ਸ਼ੁਰੂ ਕਰ ਸਕਦੇ ਹਾਂ।

Leave a Reply

Your email address will not be published. Required fields are marked *