26 ਜਨਵਰੀ ਨੂੰ ਦਿੱਲੀ-ਪੰਜਾਬ ਸਮੇਤ ਕਈ ਵੱਡੇ ਸ਼ਹਿਰਾਂ ‘ਤੇ ਹੋ ਸਕਦੇ ਹਨ ਅੱਤਵਾਦੀ ਹਮਲੇ

NEW DELHI : ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ. ਆਈ, ਅੱਤਵਾਦੀ ਸੰਗਠਨ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਮਿਲ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ, ਪੰਜਾਬ ਅਤੇ ਦੇਸ਼ ਦੇ ਕਈ ਹੋਰ ਸ਼ਹਿਰਾਂ ‘ਚ ਵੱਡੇ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਸੁਰੱਖਿਆ ਏਜੰਸੀਆਂ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ।
ਪਾਕਿਸਤਾਨ ਆਈਐਸਆਈ ਨੇ ਹਮਲਿਆਂ ਲਈ ਅੰਡਰਵਰਲਡ ਡਾਨ ਦਾਊਦ ਇਰਬਾਹਿਮ ਦੇ ਕਾਰਕੁਨਾਂ ਦੀ ਮਦਦ ਲਈ ਹੈ। ਇੰਨਾ ਹੀ ਨਹੀਂ ਭਾਰਤ ‘ਚ ਹੋਣ ਵਾਲੇ ਜੀ-20 ਸੰਮੇਲਨ ‘ਤੇ ਵੀ ਦਹਿਸ਼ਤ ਦਾ ਪਰਛਾਵਾਂ ਮੰਡਰਾ ਰਿਹਾ ਹੈ। ਅੱਤਵਾਦੀ ਸੰਗਠਨ ਜੀ-20 ਸੰਮੇਲਨ ਦੌਰਾਨ ਵੱਡਾ ਸਾਈਬਰ ਹਮਲਾ ਕਰਨ ਦੀ ਤਿਆਰੀ ‘ਚ ਹੈ। ਖੁਫੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ 26 ਜਨਵਰੀ ਨੂੰ ਦਿੱਲੀ ਅਤੇ ਪੰਜਾਬ ‘ਚ ਆਈਈਡੀ ਬਲਾਸਟ ਕਰਵਾਉਣ ਲਈ ਆਪਣੇ ਸਲੀਪਰ ਸੈੱਲ ਅਤੇ ਗੈਰ-ਕਾਨੂੰਨੀ ਰੋਹਿੰਗਿਆ ਦੀ ਵਰਤੋਂ ਕਰ ਸਕਦਾ ਹੈ। ਇਸ ਰਿਪੋਰਟ ਮੁਤਾਬਕ ਅਲ-ਕਾਇਦਾ ਦੇ ਅੱਤਵਾਦੀ ‘ਲੋਨ ਵੁਲਫ ਅਟੈਕ’ ਦੀ ਯੋਜਨਾ ਬਣਾ ਰਹੇ ਹਨ। 26 ਜਨਵਰੀ ਨੂੰ ਅੱਤਵਾਦੀ ਹਮਲੇ ਦੀ ਯੋਜਨਾ ਨਾਕਾਮ ਹੋਣ ‘ਤੇ ਆਈ.ਐੱਸ.ਆਈ. ਨੇ ਜੀ-20 ਸੰਮੇਲਨ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚੀ ਹੈ।

Leave a Reply

Your email address will not be published. Required fields are marked *