ਜਲੰਧਰ: ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਲੰਬੇ ਸਮੇਂ ਤੋਂ ਸਰਕਾਰ ਨੇ ਲਟਕਾਈਆਂ ਹਨ। ਇਨ੍ਹਾਂ ਮੰਗਾਂ ਨੂੰ ਲਟਕਾਉਣ ਲਈ ਮੁੱਖ ਜ਼ਿੰਮੇਵਾਰ ਵਿੱਤ ਮੰਤਰੀ ਨੂੰ ਸਮਝਿਆ ਜਾਂਦਾ ਹੈ ਪੰਜਾਬ ਰੋਡਵੇਜ਼ ਡਿਪੂ ਨੰਬਰ ਦੋ ਦੇ ਗੇਟ ਸਾਹਮਣੇ ਰੈਲੀ ਕਰਨ ਤੋਂ ਬਾਅਦ ਵਿੱਤ ਮੰਤਰੀ ਦਾ ਪੁਤਲਾ ਫੂਕਿਆ। ਵਿੱਤ ਮੰਤਰੀ ਦਾ ਪੁਤਲਾ ਫੂਕਣ ਦੀ ਅਗਵਾਈ ਤੀਰਥ ਸਿੰਘ ਬਾਸੀ, ਮਹਿੰਦਰ ਸਿੰਘ ਥਾਂਦੀ, ਹਰਿੰਦਰ ਸਿੰਘ ਚੀਮਾ, ਵਿਜੇ ਕੁਮਾਰ ਸ਼ਰਮਾ ਨੇ ਕੀਤੀ।